Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kos. 1. ਕੋਹ, ਦੂਰੀ ਦਾ ਇਕ ਮਾਪ। 2. ਖਜ਼ਾਨਾ, ਕੋਸ਼। 1. unit of distance, (about 2.4 K.M.). 2. treasure. ਉਦਾਹਰਨਾ: 1. ਪਾਂਚ ਕੋਸ ਪਰ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥ Raga Raamkalee, Naamdev, 1, 3:2 (P: 972). 2. ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ ॥ Saw-yay, Guru Arjan Dev, 5:5 (P: 1388).
|
SGGS Gurmukhi-English Dictionary |
1. ‘Koh’ a unit of distance, (about 2.4 km).2. treasure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) v. imperative form of ਕੋਸਣਾ curse. (2) n.m. see ਕੋਹ1.
|
Mahan Kosh Encyclopedia |
ਸੰ. ਕ੍ਰੋਸ਼. ਨਾਮ/n. ਕੋਹ. ਸਭ ਤੋਂ ਪਹਿਲਾਂ ਕੋਸ ਦੀ ਦੂਰੀ (ਲੰਬਾਈ) ਗਊ ਦੇ ਕ੍ਰੋਸ਼ (ਰੰਭਣ) ਤੋਂ ਥਾਪੀ ਗਈ ਸੀ. ਅਰਥਾਤ- ਜਿੱਥੋਂ ਤੀਕ ਗਾਂ ਦੇ ਰੰਭਣ ਦੀ ਆਵਾਜ਼ ਜਾ ਸਕੇ ਉਹ ਕੋਸ ਸਮਝਿਆ ਗਿਆ ਸੀ. ਫੇਰ ਲੋਕਾਂ ਨੇ ਆਪਣੇ ਆਪਣੇ ਦੇਸ਼ਾਂ ਵਿੱਚ ਕੋਸ ਦੀ ਲੰਬਾਈ ਅਨੇਕ ਤਰਾਂ ਦੀ ਕਲਪ ਲਈ. ਦੁਖਣੀਆਂ ਦੇ ਕੋਸ ਪੰਜਾਬੀਆਂ ਦੇ ਕੋਹਾਂ ਨਾਲੋਂ ਬਹੁਤ ਲੰਮੇ ਹਨ. ਪੁਰਾਣੀ ਮਿਣਤੀ ਅਨੁਸਾਰ ੪੦੦੦ ਗਜ਼ ਅਥਵਾ- ੮੦੦੦ ਹੱਥ ਦੀ ਲੰਬਾਈ ਦਾ ਕੋਸ ਹੁੰਦਾ ਹੈ. ਵਰਤਮਾਨ ਕਾਲ ਵਿੱਚ ਕੋਸ ਦੇਸ਼ ਭੇਦ ਕਰਕੇ ਅਨੇਕ ਪ੍ਰਕਾਰ ਦਾ ਹੈ.{635} “ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ.” (ਸੁਖਮਨੀ) ਦੇਖੋ- ਮਿਣਤੀ। 2. ਸੰ. ਕੋਸ਼. ਗਿਲਾਫ਼. ਪੜਦਾ। 3. ਡੱਬਾ। 4. ਤਲਵਾਰ ਦਾ ਮਿਆਨ. “ਅਸਿ ਪ੍ਰਵੇਸ਼ ਕਰ ਕੋਸ਼ ਮੇ ਕ੍ਰਿਪਾ ਢਰੇ ਜੁਗ ਨੈਨ.” (ਗੁਪ੍ਰਸੂ) 5. ਖ਼ਜ਼ਾਨਾ. “ਸਕਲ ਕੋਸ਼ ਮੇ ਜਮਾਂ ਕਰੀਜੈ."(ਗੁਪ੍ਰਸੂ) 6. ਅਭਿਧਾਨ. ਸ਼ਬਦਾਂ ਦਾ ਸੰਗ੍ਰਹ ਜਿਸ ਗ੍ਰੰਥ ਵਿੱਚ ਹੋਵੇ. ਲੁਗ਼ਾਤ. Dictionary।{636} 7. ਆਂਡਾ। 8. ਭਗ. ਯੋਨਿ। 9. ਫੁੱਲ ਦੀ ਉਹ ਡੋਡੀ, ਜਿਸ ਪੁਰ ਮਿਠਾਸ ਭਰੀਆਂ ਸੂਖਮ ਤਰੀਆਂ ਹੁੰਦੀਆਂ ਹਨ. “ਕਮਲ ਵਿਖੈ ਜਿਮ ਕੋਸ ਵਿਰਾਜੈ.” (ਨਾਪ੍ਰ) 10. ਵੇਦਾਂਤਗ੍ਰੰਥਾਂ ਵਿੱਚ ਪੰਜ ਕੋਸ਼ ਮੰਨੇ ਹਨ, ਜੋ ਆਤਮ ਪੁਰ ਗਿਲਾਫ਼ ਦੀ ਤਰਾਂ ਪੜਦਾਰੂਪ ਹਨ:- (ੳ) ਅੰਨ ਤੋਂ ਉਤਪੰਨ ਅਤੇ ਅੰਨ ਦੇ ਹੀ ਆਸਰੇ ਰਹਿਣ ਵਾਲਾ ਸ਼ਰੀਰ ‘ਅੰਨਮਯ’ ਕੋਸ਼ ਹੈ. (ਅ) ਪੰਜ ਕਰਮਇੰਦ੍ਰੀਆਂ ਅਤੇ ਪੰਜ ਪ੍ਰਾਣ, ‘ਪ੍ਰਾਣਮਯ’ ਕੋਸ਼ ਹੈ. (ੲ) ਪੰਜ ਗ੍ਯਾਨਇੰਦ੍ਰੀਆਂ ਅਤੇ ਮਨ, ‘ਮਨੋਮਯ’ ਕੋਸ਼ ਹੈ. (ਸ) ਪੰਜ ਗ੍ਯਾਨਇੰਦ੍ਰੀਆਂ ਸਹਿਤ ਬੁੱਧਿ, ‘ਵਿਗ੍ਯਾਨਮਯ’ ਕੋਸ਼ ਹੈ. (ਹ) ਸਤੋਗੁਣ ਵਿਸ਼ਿਸ਼੍ਟ ਜੀਵਾਤਮਾ ਦਾ ਆਵਰਣ “ਆਨੰਦਮਯ” ਕੋਸ਼ ਹੈ. ਕੋਸ਼ ਸ਼ਬਦ ਦਾ ਉੱਚਾਰਣ ਕੋਸ਼ ਭੀ ਸਹੀ ਹੈ। 11. ਫ਼ਾ. [کوس] ਪਿੱਤਲ ਦਾ ਨਗਾਰਾ. ਧੌਂਸਾ। 12. ਫ਼ਾ. [کوش] ਕੋਸ਼. ਵਿ. ਕੋਸ਼ਿਸ਼ ਕਰਨ ਵਾਲਾ. ਦੇਖੋ- ਕੋਸ਼ੀਦਨ." Footnotes: {635} ੪੦੪੫ ਅਤੇ ੪੫੫੮ ਗਜ਼ ਦਾ ਭੀ ਪੁਰਾਣੇ ਗ੍ਰੰਥਾਂ ਵਿੱਚ ਕੋਸ ਲਿਖਿਆ ਹੈ. {636} ਸਭ ਤੋਂ ਪਹਿਲਾਂ ਬੀ. ਸੀ. ੧੧੦੦ ਦੇ ਕਰੀਬ ਚੀਨੀਆਂ ਨੇ ਕੋਸ਼ ਲਿਖਿਆ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|