Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺchan. 1. ਸੋਨਾ, ਸੁਨਹਿਰੀ ਰੰਗ ਦੀ ਇਕ ਕੀਮਤੀ ਧਾਤ ਜਿਸ ਨੂੰ ਜ਼ੰਗ ਨਹੀਂ ਲਗਦਾ ਤੇ ਜਿਸ ਦੇ ਗਹਿਣੇ ਬਣਦੇ ਹਨ। 2. ਸੋਨੇ ਦਾ ਇਕ ਸਿਕਾ, ਮੋਹਰ। 3. ਸੁਨਹਿਰੀ, ਸੋਨੇ ਰੰਗੀ। 1. gold, golden coloured metal which does not get rusted and is used for the manufacture of ornaments. 2. gold coin. 3. golden. ਉਦਾਹਰਨਾ: 1. ਕੰਚਨ ਕੇ ਕੋਟ ਦਤੁ ਕਰੀ ਬਜੁ ਹੈਵਰ ਗੈਵਰ ਦਾਨੇ ॥ Raga Sireeraag 1, Asatpadee 14, 4:1 (P: 62). 2. ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ Raga Gaurhee 9, 7, 2:1 (P: 220). 3. ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥ (ਕਾਇਆ ਦੇ ਸੁਨਹਿਰੀ ਕਿਲੇ ਵਿਚ). Raga Aaasaa 4, Chhant 16, 1:2 (P: 449). ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ Raga Sireeraag 1, 9, 2:2 (P: 17).
|
SGGS Gurmukhi-English Dictionary |
[P. n.] Gold
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. gold; informal. adj. pure, clean, virtuous.
|
Mahan Kosh Encyclopedia |
ਸੰ. काञ्चन. ਕਾਂਚਨ. ਨਾਮ/n. ਸੁਵਰਣ. ਸੋਨਾ. “ਕੰਚਨ ਸਿਉ ਪਾਈਐ ਨਹੀ ਤੋਲ.” (ਗਉ ਕਬੀਰ) 2. ਧਤੂਰਾ। 3. ਕਚਨਾਰ। 4. ਸੁਵਰਣਮੁਦ੍ਰਾ. ਅਸ਼ਰਫੀ. “ਤਿਉ ਕੰਚਨ ਅਰੁ ਪੈਸਾ.” (ਗਉ ਮਃ ੯) 5. ਚਮਕ. ਦੀਪ੍ਤਿ। 6. ਸੁਵਰਣ ਨੂੰ ਇਸ਼੍ਟ ਮੰਨਣ ਵਾਲੀ ਇੱਕ ਜਾਤਿ, ਜੋ ਵਿਭਚਾਰ ਦੀ ਠੇਕੇਦਾਰ ਹੈ। 7. ਵਿ. ਸੁਵਰਣ ਦਾ. ਦੇਖੋ- ਕਬਰੋ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|