Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaᴺḋʰee. ਕਿਨਾਰਾ, ਤੱਟ, ਕੰਢਾ। bank, shore. ਉਦਾਹਰਨ: ਅੰਧੇ ਤੂੰ ਬੈਠਾ ਕੰਧੀ ਪਾਹਿ ॥ Raga Sireeraag 5, 74, 1:1 (P: 43).
|
English Translation |
n.f. river bank; same as ਕੰਢੀ.
|
Mahan Kosh Encyclopedia |
ਸਿੰਧਾਂ. ਨਾਮ/n. ਕੰ (ਪਾਣੀ) ਦੀ ਅਵਧਿ (ਹੱਦ) ਕਰਨ ਵਾਲਾ. ਕੰ (ਪਾਣੀ) ਨੂੰ ਧਾਰਨ ਵਾਲਾ ਨਦੀ ਦਾ ਕੰਢਾ. ਤਟ. ਕਿਨਾਰਾ. “ਕੰਧੀ ਉਤੈ ਰੁਖੜਾ.” (ਸ. ਫਰੀਦ) “ਅੰਧੇ! ਤੁ ਬੈਠਾ ਕੰਧੀ ਪਾਹਿ, (ਸ੍ਰੀ ਮਃ ੫) “ਤਿਖ ਮੁਈਆ ਕੰਧੀ ਪਾਸਿ.” (ਮਾਰੂ ਮਃ ੪) ਨਦੀ ਦੇ ਕਿਨਾਰੇ ਪਾਸ ਹੋਣ ਪੁਰ ਭੀ ਤ੍ਰਿਖਾ ਨਾਲ ਮੁਈਆ। 2. ਵਿ. ਕਿਨਾਰੇ ਉੱਪਰ ਇਸਥਿਤ. ਕਿਨਾਰੇ ਖੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|