Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰasam. 1. ਮਾਲਕ, ਸਵਾਮੀ। 2. ਭਾਵ ਪ੍ਰਭੂ ਦੀ। 1. the Master viz., the Lord/God. 2. Master’s, God’s. ਉਦਾਹਰਨਾ: 1. ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥ Raga Sireeraag 1, 27, 3:2 (P: 24). ਖੇਤੁ ਖਸਮ ਕਾ ਰਾਖਾ ਉਠਿ ਜਾਏ ॥ Raga Gaurhee 5, 80, 3:2 (P: 179). 2. ਮਨ ਰੇ ਸਾਚੀ ਖਸਮ ਰਜਾਇ ॥ Raga Sireeraag 1, Asatpadee 14, 1:1 (P: 62). ਬੋਲਾਇਆ ਬੋਲੀ ਖਸਮ ਦਾ ॥ Raga Sireeraag 5, Asatpadee 29, 14:2 (P: 74). ਜੋ ਜਨ ਲੇਹਿ ਖਸਮ ਕਾ ਨਾਉ ॥ Raga Gaurhee, Kabir, 26, 1:1 (P: 328).
|
SGGS Gurmukhi-English Dictionary |
[Ara. n.] Lord, master, husband
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m husband, master, owner.
|
Mahan Kosh Encyclopedia |
(ਖਸਮੁ) ਅ਼. [خَصم] ਖ਼ਸਮ. ਨਾਮ/n. ਸ੍ਵਾਮੀ ਆਕ਼ਾ. ਮਾਲਿਕ. “ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ.” (ਵਾਰ ਆਸਾ) 2. ਭਾਵ- ਜਗਤਨਾਥ. ਕਰਤਾਰ. “ਖਸਮ ਵਿਸਾਰਿ ਕੀਏ ਰਸ ਭੋਗ.” (ਮਲਾ ਮਃ ੧) 3. ਪਤਿ. ਭਰਤਾ. “ਪਰਪਿਰ ਰਾਤੀ ਖਸਮੁ ਵਿਸਾਰਾ.” (ਮਾਰੂ ਸੋਲਹੇ ਮਃ ੧) 4. ਵੈਰੀ. ਦੁਸ਼ਮਨ. “ਕਹੁ ਕਬੀਰ ਅਖਰ ਦੁਇ ਭਾਖਿ। ਹੋਇਗਾ ਖਸਮੁ ਤ ਲੇਇਗਾ ਰਾਖਿ.” (ਗਉ ਕਬੀਰ) ਜੇ ਤੇਰਾ ਕੋਈ ਅਕਾਰਣ ਵੈਰੀ ਹੋਵੇਗਾ, ਤਾਂ ਰਾਮ ਰਖ੍ਯਾ ਕਰੇਗਾ। 5. ਤੁ. [خِصم] ਖ਼ਿਸਮ. ਮਿਤ੍ਰ. ਦੋਸ੍ਤ। 6. ਸੰਬੰਧੀ. ਰਿਸ਼ਤੇਦਾਰ। 7. ਫ਼ਾ. [خَشم] ਖ਼ਸ਼ਮ. ਕ੍ਰੋਧ. ਗੁੱਸਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|