Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰasam⒰. 1. ਮਾਲਕ ਪ੍ਰਭੂ। 2. ਪਤੀ। 3. ਮਾਲਕ। 1. The Lord/God. 2. husband, spouse. 3. Master. ਉਦਾਹਰਨਾ: 1. ਖਸਮੁ ਵਿਸਾਰਹਿ ਤੇ ਕਮਜਾਤਿ ॥ Raga Aaasaa 1, Sodar, 3, 4:3 (P: 10). ਹੋਇਗਾ ਖਸਮੁ ਤ ਲੇਇਗਾ ਰਾਖਿ ॥ Raga Gaurhee, Kabir, 33, 3:2 (P: 329). 2. ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ ॥ Raga Sireeraag 3, 61, 4:2 (P: 38). ਖਸਮੁ ਮਰੈ ਤਉ ਨਾਰਿ ਨ ਰੋਵੈ ॥ Raga Gond, Kabir, 7, 1:1 (P: 871). ਕੋਇ ਖਸਮੁ ਹੈ ਜਾਇਆ ॥ (ਮਨ ਰੂਪੀ ਖਸਮ, ਮਾਇਆ ਰੂਪੀ ਇਸਤ੍ਰੀ ਨੇ ਜਨਮਿਆ॥). Raga Basant, Kabir, 3, 1:1 (P: 1194). 3. ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥ Raga Sireeraag 5, Asatpadee 26, 9:3 (P: 71).
|
Mahan Kosh Encyclopedia |
(ਖਸਮ) ਅ਼. [خَصم] ਖ਼ਸਮ. ਨਾਮ/n. ਸ੍ਵਾਮੀ ਆਕ਼ਾ. ਮਾਲਿਕ. “ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ.” (ਵਾਰ ਆਸਾ). “ਖਸਮੁ ਵਿਸਾਰਿ ਖੁਆਰੀ ਕੀਨੀ.” (ਮਲਾ ਮਃ ੧). 2. ਭਾਵ- ਜਗਤਨਾਥ. ਕਰਤਾਰ. “ਖਸਮ ਵਿਸਾਰਿ ਕੀਏ ਰਸ ਭੋਗ.” (ਮਲਾ ਮਃ ੧) 3. ਪਤਿ. ਭਰਤਾ. “ਪਰਪਿਰ ਰਾਤੀ ਖਸਮੁ ਵਿਸਾਰਾ.” (ਮਾਰੂ ਸੋਲਹੇ ਮਃ ੧) 4. ਵੈਰੀ. ਦੁਸ਼ਮਨ. “ਕਹੁ ਕਬੀਰ ਅਖਰ ਦੁਇ ਭਾਖਿ। ਹੋਇਗਾ ਖਸਮੁ ਤ ਲੇਇਗਾ ਰਾਖਿ.” (ਗਉ ਕਬੀਰ) ਜੇ ਤੇਰਾ ਕੋਈ ਅਕਾਰਣ ਵੈਰੀ ਹੋਵੇਗਾ, ਤਾਂ ਰਾਮ ਰਖ੍ਯਾ ਕਰੇਗਾ। 5. ਤੁ. [خِصم] ਖ਼ਿਸਮ. ਮਿਤ੍ਰ. ਦੋਸ੍ਤ। 6. ਸੰਬੰਧੀ. ਰਿਸ਼ਤੇਦਾਰ। 7. ਫ਼ਾ. [خَشم] ਖ਼ਸ਼ਮ. ਕ੍ਰੋਧ. ਗੁੱਸਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|