Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaa-ee. 1. ਖਾਧੀ, ਸੇਵਨ ਕੀਤੀ। 2. ਖਤਮ ਕਰਨਾ, ਹੜਪਨਾ। 3. ਸਹਾਰਦਾ ਹੈ। 4. ਕਿਲੇ ਦੇ ਦੁਆਲੇ ਪੁੱਟੀ ਗਈ ਖੰਦਕ ਜਿਸ ਵਿਚ ਪਾਣੀ ਭਰਿਆ ਹੁੰਦਾ ਹੈ ਤਾਂ ਜੋ ਦੁਸ਼ਮਨ ਦੀ ਕਿਲ੍ਹੇ ਤੱਥ ਪਹੁੰਚ ਨ ਹੋ ਸਕੇ। 1. partaking, eating; finished. 2. devour, partake. 3. bears, suffers. 4. trench, ditch. ਉਦਾਹਰਨਾ: 1. ਬਿਖੈ ਠਗਉਰੀ ਜਿਨਿ ਜਨਿ ਖਾਈ ॥ Raga Gaurhee 5, 166, 2:1 (P: 199). ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥ (ਖਾਧੀ ਜਾ ਕੇ). Raga Aaasaa 5, 44, 1:2 (P: 381). ਮੁਖਿ ਮੀਠੀ ਖਾਈ ਕਉਰਾਇ ॥ (ਖਾਧਿਆਂ). Raga Parbhaatee 5, Asatpadee 1, 2:3 (P: 1347). 2. ਸਾ ਸਾਪਨਿ ਹੋਇ ਜਗ ਕਉ ਖਾਈ ॥ Raga Gaurhee, Kabir, 30, 2:2 (P: 329). ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥ (ਖਤਮ ਕੀਤੀ). Raga Aaasaa, Kabir, 19, 2:2 (P: 480). 3. ਚੋਰੈ ਵਾਂਗੂ ਪਕੜੀਐ ਬਿਨੁ ਨਾਵੈ ਚੋਟਾ ਖਾਈ ॥ Raga Aaasaa 3, Asatpadee 28, 6:2 (P: 425). 4. ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ Raga Aaasaa, Kabir, 21, 1:1 (P: 481).
|
SGGS Gurmukhi-English Dictionary |
1. eaten, ate, devored, consumed. 2. is eating/consuming. 3. by consuming. 4. eaten away, taken away. 5. eat, consume. 6. (aux. v) bear, receive, have. 7. moat, trench, ditch.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. ditch, moat, fosse; trench gulf, chasm, abyss; fig. difference, distance (in relations), estrangement.
|
Mahan Kosh Encyclopedia |
ਖਾਧੀ. ਛਕੀ. “ਬਿਖੈ ਠਗਉਰੀ ਜਿਨਿ ਜਨਿ ਖਾਈ.” (ਗਉ ਮਃ ੫) 2. ਨਾਮ/n. ਖਾਤ. ਪਰਿਖਾ. ਖਨਿ. ਕੋਟ ਦੇ ਚਾਰੇ ਪਾਸੇ ਪਾਣੀ ਠਹਿਰਣ ਲਈ ਖੋਦੀਹੋਈ ਖੰਦਕ, ਜਿਸ ਤੋਂ ਵੈਰੀ ਅੰਦਰ ਦਾਖ਼ਿਲ ਨਾ ਹੋਸਕੇ. “ਲੰਕਾ ਸਾ ਕੋਟ, ਸਮੁੰਦ ਸੀ ਖਾਈ.” (ਆਸਾ ਕਬੀਰ) 3. ਖਾਣ ਵਾਲੀ. ਭਾਵ- ਤ੍ਰਿਸ਼੍ਨਾ. “ਲਹਬਰ ਬੂਝੀ ਖਾਈ.” (ਆਸਾ ਮਃ ੫) ਦੇਖੋ- ਲਹਬਰ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|