Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰaaraa. ਨਮਕੀਨ। saline, brine. ਉਦਾਹਰਨ: ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ Raga Sireeraag 1, Asatpadee 2, 1:1 (P: 55).
|
SGGS Gurmukhi-English Dictionary |
[P. n.] Salty, saline
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adj. alkaline briny, saline, brackish. (2) n.m. ceremonial bath given to bride or bridegroom prior to or on the eve of marriage ceremony; reed basket; also fem. ਖਾਰੀ.
|
Mahan Kosh Encyclopedia |
ਵਿ. ਕ੍ਸ਼ਾਰਰਸ ਵਾਲਾ। 2. ਨਾਮ/n. ਦੁਲਹਾ ਅਤੇ ਦੁਲਹਨਿ (ਲਾੜੇ ਲਾੜੀ) ਦੇ ਬੈਠਣ ਦਾ ਆਸਨ, ਜੋ ਫੇਰਿਆਂ ਸਮੇਂ ਵਿਛਾਈਦਾ ਹੈ. “ਮੋਤਿਨ ਕੇ ਚੌਕ ਕਰੇ ਲਾਲਨ ਕੇ ਖਾਰੇ ਧਰੇ.” (ਕ੍ਰਿਸਨਾਵ) 3. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਦੂਖਨਿਵਾਰਨ ਤੋਂ ਡੇਢ ਮੀਲ ਪੱਛਮ ਹੈ, ਇਸ ਥਾਂ ਦੋ ਗੁਰਦ੍ਵਾਰੇ ਹਨ- (ੳ) ਮੰਜੀ ਸਾਹਿਬ- ਸ਼੍ਰੀ ਗੁਰੂ ਅਰਜਨਦੇਵ ਤਰਨਤਾਰਨ ਬਣਨ ਸਮੇਂ ਇੱਥੇ ਕਈ ਵੇਰ ਵਿਰਾਜੇ ਸਨ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਗੁਰੂ ਸਾਹਿਬ ਦਾ ਲਗਵਾਇਆ ਇੱਕ ਖੂਹ ਭੀ ਹੈ. ਪਿੰਡ ਵੱਲੋਂ ਦਸ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਹੈ. (ਅ) ਦੂਖਨਿਵਾਰਨ- ਗੁਰੂ ਅਰਜਨਦੇਵ ਦੇ ਸਮੇਂ ਦੀ ਇੱਕ ਛਪੜੀ ਸੀ, ਜਿਸ ਵਿੱਚ ਕਈ ਵਾਰ ਗੁਰੂ ਸਾਹਿਬ ਨੇ ਚਰਣ ਧੋਤੇ. ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਇਹ ਪੱਕਾ ਤਾਲ ਬਣਵਾਇਆਗਿਆ ਅਤੇ ਪੰਜਸੌ ਰੁਪਯੇ ਸਾਲਾਨਾ ਜਾਗੀਰ ਦਿੱਤੀਗਈ. ਇਸ ਗੁਰਦ੍ਵਾਰੇ ਨਾਲ ਚਾਲੀ ਵਿੱਘੇ ਜ਼ਮੀਨ ਭੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|