Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kʰéṫ⒰. 1. ਅਨਾਜ ਬੀਜਨ ਦਾ ਸਥਾਨ। 2. ਲੜਾਈ ਦਾ ਮੈਦਾਨ, ਕਰਮ-ਖੇਤਰ, ਰਣਭੂਮੀ। 3. ਯੋਗ ਪਾਤਰ, ਅਧਿਕਾਰੀ। 4. ਸਰੀਰ ਰੂਪੀ ਖੇਤੀ। 5. ਇਸਤ੍ਰੀ/ਮਾਂ ਦੇ ਪੇਟ ਰੂਪੀ ਖੇਤ ਵਿਚ। 1. farm, cultivated land. 2. battle field. 3. suitable character. 4. in this very life-farm. 5. womb. ਉਦਾਹਰਨਾ: 1. ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥ Raga Sireeraag 1, Pahray 1, 4:1 (P: 75). ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥ (ਸਰੀਰ ਰੂਪ ਖੇਤ). Raga Gaurhee 4, Vaar 9ਸ, 4, 1:1 (P: 304). 2. ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥ Raga Maaroo, Kabir, 10, 1:2 (P: 1105). 3. ਖੇਤੁ ਪਛਾਣੈ ਬੀਜੈ ਦਾਨੁ ॥ Salok 1, 17:3 (P: 1411). 4. ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤੁ ਹੀ ਕਰਹੁ ਨਿਬੇਰਾ ॥ Raga Maaroo, Kabir, 7, 3:1 (P: 1104). 5. ਰੰਚਕ ਰੇਤ ਖੇਤੁ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ ॥ Sav-yay, Guru Arjan Dev, 3:1 (P: 1387).
|
Mahan Kosh Encyclopedia |
(ਖੇਤ) ਸੰ. ਕ੍ਸ਼ੇਤ੍ਰ. ਨਾਮ/n. ਪ੍ਰਿਥਿਵੀ. ਭੂਮਿ। 2. ਉਹ ਅਸਥਾਨ, ਜਿੱਥੇ ਅੰਨ ਬੀਜਿਆ ਜਾਵੇ. “ਖੇਤ ਖਸਮ ਕਾ, ਰਾਖਾ ਉਠਿਜਾਇ.” (ਗਉ ਮਃ ੫) 3. ਦੇਹ. ਸ਼ਰੀਰ. “ਖੇਤ ਹੀ ਕਰਹੁ ਨਿਬੇਰਾ.” (ਮਾਰੂ ਕਬੀਰ) 4. ਉਤਪੱਤੀ ਦਾ ਅਸਥਾਨ। 5. ਇਸਤ੍ਰੀ. ਜੋਰੂ. “ਰੰਚਕ ਰੇਤ ਖੇਤ ਤਨ ਨਿਰਮਿਤ.” (ਸਵੈਯੇ ਸ਼੍ਰੀ ਮੁਖਵਾਕ ਮਃ ੫) 6. ਅੰਤਹਕਰਣ। 7. ਇੰਦ੍ਰਿਯ। 8. ਸੁਪਾਤ੍ਰ. ਅਧਿਕਾਰੀ. “ਖੇਤੁ ਪਛਾਣੈ ਬੀਜੈ ਦਾਨੁ.” (ਸਵਾ ਮਃ ੧) 9. ਰਣਭੂਮਿ. ਮੈਦਾਨੇਜੰਗ. “ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ.” (ਮਾਰੂ ਕਬੀਰ) 10. ਤੀਰਥਅਸਥਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|