Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-u-raa. 1. ਭਾਰਾ, ਵਧੇਰੇ ਵਜਨਵਾਲਾ; ਵਡਿਆਈ ਵਾਲਾ। 2. ਦੀਪਕ ਰਾਗ ਦੇ ਅੱਠ ਪੁੱਤਰਾਂ ਵਿਚੋਂ ਇਕ (ਬਾਕੀ ਦੇ ਸੱਤ ਹਨ: ਕਾਲੰਕਾ, ਕੁੰਤਲ, ਰਾਮਾ, ਕਮਲ ਭਸਮ, ਚੰਪਕ ਕਾਨਰਾ ਤੇ ਕਲੵਾਨਾ)। 1. heavier, profoud. 2. one of the eight styles of Rag Deepak. ਉਦਾਹਰਨਾ: 1. ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥ Raga Aaasaa 1, Vaar 14, Salok, 1, 1:6 (P: 470). ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥ (ਗੌਰਵਤਾ ਵਾਲਾ). Raga Sorath 1, 5, 2:1 (P: 597). 2. ਗਉਰਾ ਅਉ ਕਾਨਰਾ ਕਲੑਾਨਾ ॥ Raagmaalaa 1:39 (P: 1430).
|
SGGS Gurmukhi-English Dictionary |
[1. adj.] 1. (from Sk. Gaurava) heavy. 2. A son of Dīpaka Rāga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਭਾਈ ਬਹਿਲੋਵੰਸ਼ੀ ਇੱਕ ਸੱਜਨ. ਦੇਖੋ- ਗੌਰਾ ੫। 2. ਵਿ. ਗੌਰਵਤਾ ਵਾਲਾ. ਵਜ਼ਨਦਾਰ. ਭਾਰੀ. “ਨਿਵੈ ਸੁ ਗਉਰਾ ਹੋਇ.” (ਵਾਰ ਆਸਾ) “ਤੂ ਗਉਰਾ ਹਮ ਹਉਰੇ ਹੋਛੇ.” (ਸੋਰ ਮਃ ੧) ਦੇਖੋ- ਗਉਰਾਂ ਅਤੇ ਗੌਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|