Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-u-ṛee. ਗੁਰੂ ਗ੍ਰੰਥ ਸਾਹਿਬ ਵਿਚ ਆਉਂਦਾ ਤੀਜਾ ਰਾਗ, ਦਿਨ ਦੇ ਚੌਥੇ ਪਹਿਰ ਦਾ ਰਾਗ ਹੈ। third Rag in Sri Guru Granth Sahib. ਉਦਾਹਰਨ: ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥ Raga Gaurhee 4, Vaar 20ਸ, 3, 1:1 (P: 311).
|
SGGS Gurmukhi-English Dictionary |
[n.] A Rāginī, wife of Srī Rāga
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. a measure in Indian classical music.
|
Mahan Kosh Encyclopedia |
ਦੇਖੋ- ਗੌੜੀ। 2. ਇੱਕ ਰਾਗਿਣੀ, ਜੋ ਪੂਰਬੀ ਠਾਟ ਦੀ ਔੜਵ ਸ਼ਾੜਵ ਹੈ. ਇਸ ਵਿੱਚ ਸ੍ਰੀਰਾਗ ਦਾ ਅੰਗ ਹੈ. ਦਿਸ ਦੀ ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹੈ. ਅਵਰੋਹੀ ਵਿੱਚ ਗਾਂਧਾਰ ਵਰਜਿਤ ਹੈ. ਰਿਸ਼ਭ ਵਾਦੀ ਅਤੇ ਪੰਚਮ ਸੰਵਾਦੀ ਹੈ. ਰਿਸ਼ਭ ਅਤੇ ਧੈਵਤ ਕੋਮਲ, ਮੱਧਮ ਤੀਵ੍ਰ, ਬਾਕੀ ਸੁਰ ਸ਼ੁੱਧ ਹਨ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ। ਆਰੋਹੀ- ਸ਼ ਰਾ ਮੀ ਪ ਨ ਸ਼. ਅਵਰੋਹੀ- ਸ਼ ਨ ਧਾ ਪ ਮੀ ਰਾ ਸ਼. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗਉੜੀ ਦਾ ਨੰਬਰ ਤੀਜਾ ਹੈ, ਅਤੇ ਇਸ ਰਾਗ ਦੇ ਅਨੇਕ ਭੇਦ ਲਿਖੇ ਹਨ. ਯਥਾ- ਗੁਆਰੇਰੀ, ਚੇਤੀ, ਦੱਖਣੀ, ਦੀਪਕੀ, ਪੂਰਬੀ, ਬੈਰਾਗਣ, ਮਾਝ, ਮਾਲਵਾ ਅਤੇ ਮਾਲਾ, ਦੂਜੇ ਰਾਗਾਂ ਨਾਲ ਸੰਕੀਰਣ ਹੋਣ ਤੋਂ ਇਹ ਭੇਦ ਬਣਗਏ ਹਨ. ਸ਼ੋਕ ਹੈ ਕਿ ਇਸ ਵੇਲੇ ਰਾਗੀ ਇਹ ਸਾਰੇ ਭੇਦ ਸ੍ਪਸ਼੍ਟ ਕਰਕੇ ਗਾਉਂਦੇ ਨਹੀਂ ਸੁਣੀਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|