Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ga-é. 1. ਰਵਾਨਾ ਹੋਏ, ਚਲੇ ਗਏ। 2. ਮਿਟ ਗਏ, ਖਤਮ ਹੋਇਆ, ਦੂਰ ਹੋਏ। 3. ਗਏ (ਸਹਾਇਕ ਕਿਰਿਆ)। 4. ਜਾ ਕੇ। 5. ਨਾਸ/ਖਰਾਬ ਹੋ ਗਏ। 6. ਗਏ ਗੁਜਰੇ। 7. ਲੰਘ ਗਏ, ਬੀਤ ਗਏ। 8. ਜਾਣ ਨਾਲ, ਗਿਆਂ। 1. depart, are gone. 2. depart. 3. auxiliary verb, comes to end. 4. depart. 5. lost. 6. ruined. 7. gone. 8. reaching. ਉਦਾਹਰਨਾ: 1. ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ Japujee, Guru Nanak Dev, 38ਸ:5 (P: 8). 2. ਹਿੰਸਾ ਹਊਮੈ ਗਤੁ ਗਏ ਨਾਹੀ ਸਹਸਾ ਸੋਗੁ ॥ Raga Sireeraag 1, 20, 2:2 (P: 21). ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥ (ਗਿਰ ਗਏ, ਖਤਮ ਹੋ ਗਏ). Raga Gaurhee, Kabir, 25, 2:1 (P: 328). ਇਛ ਪੁੰਨੀ ਮਨਿ ਆਸ ਗਏ ਵਿਸੂਰਿਆ ॥ (ਦੂਰ ਹੋਏ). Raga Goojree 5, Vaar 21:2 (P: 524). 3. ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ ॥ Raga Sireeraag 3, 54, 3:1 (P: 34). 4. ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥ Raga Sireeraag 4, Vannjaaraa 1, 3:4 (P: 82). 5. ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥ Raga Gaurhee 4, Vaar 12, Salok, 4, 1:6 (P: 306). 6. ਆਪ ਗਏ ਅਉਰਨ ਹੂ ਘਾਲਹਿ ॥ Raga Gaurhee, Kabir, 44, 3:2 (P: 332). 7. ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ ॥ Raga Aaasaa 5, Chhant 9, 2:2 (P: 458). 8. ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਆ ਗਏ ਸੁਖ ਹੋਊ ॥ Raga Devgandhaaree 5, 33, 2:1 (P: 535). ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ ॥ Raga Sorath 1, 1, 4:3 (P: 595).
|
Mahan Kosh Encyclopedia |
ਵੀਤੇ. ਗੁਜ਼ਰੇ। 2. ਗਾਇਨ ਕੀਤੇ. ਗਾਏ. “ਗਏ ਜੀਤ ਕਰਖਾ.” (ਚੰਡੀ ੨) ਜਿੱਤ ਦੇ ਕਰਖਾ ਛੰਦ ਗਾਏ। 3. ਗੁੰਮਰਾਹ ਹੋਏ. “ਆਪੁ ਗਏ ਔਰਨ ਹੂੰ ਖੋਵਹਿ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|