Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gagan. 1. ਆਕਾਸ਼, ਅਸਮਾਨ। 2. ਦਸਮ ਦੁਆਰ (ਭਾਵ)। 3. ਲੜਾਈ ਦਾ ਨਗਾਰਾ। 1. sky. 2. tenth gate. 3. battle drum. ਉਦਾਹਰਨਾ: 1. ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ Raga Dhanaasaree 1, Sohlay, 3, 1:1 (P: 13). ਚੀਨੑੈ ਤਤੁ ਗਗਨ ਦਸ ਦੁਆਰ ॥ (ਚਿਤ ਰੂਪੀ ਅਕਾਸ਼). Raga Aaasaa 1, 20, 3:3 (P: 355). 2. ਅਗਰ ਗਹੈ ਗਹਿ ਗਗਨ ਰਹਾਈ ॥ Raga Gaurhee, Kabir, Baavan Akhree, 9:4 (P: 340). ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥ (ਭਾਵ ਦਿਮਾਗ ਵਿਚ ਕੋਈ ਭਲਾ ਭਾਵ ਨਹੀਂ ਉਪਜਦਾ). Raga Aaasaa, Kabir, 18, 1:1 (P: 480). 3. ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ Raga Maaroo, Kabir, 10, 1:1 (P: 1105).
|
SGGS Gurmukhi-English Dictionary |
1. sky, skies, in the sky. 2. a higher spiritual state of mind. 3. God. 4. a Yogic point on the center of forehead (so-called ‘tenth gate’). 5. battle drum.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. sky, heaven, firmament.
|
Mahan Kosh Encyclopedia |
ਸੰ. ਨਾਮ/n. ਜਿਸ ਵਿੱਚ ਗਮਨ ਕਰੀਏ, ਆਕਾਸ਼. “ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ.” (ਸੋਹਿਲਾ) 2. ਬਿੰਦੀ. ਸਿਫਰ। 3. ਸੁੰਨਾ ਥਾਂ. ਪੁਲਾੜ। 4. ਅਬਰਕ. ਅਭ੍ਰਕ। 5. ਸੁਰਗ। 6. ਪਵਨ. ਵਾਯੁ. ਹਵਾ. “ਊਪਰਿ ਕੂਪ ਗਗਨ ਪਨਿਹਾਰੀ.” (ਪ੍ਰਭਾ ਮਃ ੧) ਦਸ਼ਮਦ੍ਵਾਰ ਕੂਪ, ਪਵਨ (ਪ੍ਰਾਣਾਯਾਮ ਦੀ ਸਾਧਨਾ) ਪਨਿਹਾਰੀ। 7. ਭਾਵ- ਸਰਵਵ੍ਯਾਪੀ ਕਰਤਾਰ. “ਗਗਨ ਗੰਭੀਰੁ ਗਗਨੰਤਰਿ ਵਾਸੁ.” (ਓਅੰਕਾਰ) 8. ਦਸ਼ਮਦ੍ਵਾਰ. “ਗਗਨਿ ਨਿਵਾਸਿ ਸਮਾਧਿ ਲਗਾਵੈ.” (ਆਸਾ ਅ: ਮਃ ੧) 9. ਦੇਖੋ- ਛੱਪਯ ਦਾ ਰੂਪ ੧। 10. ਇੱਕ ਗਿਣਤੀ ਦਾ ਬੋਧਕ, ਕਿਉਂਕਿ ਆਕਾਸ਼ ਇੱਕ ਮੰਨਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|