Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṇaṫ. 1. ਗਿਣਤੀ। 2. ਗਿਣਤੀ ਮਿਣਤੀ, ਲੇਖਾ ਜੋਖਾ। 3. ਲੇਖਾ। 1. reckoning. 2. account. 3. calculation. ਉਦਾਹਰਨਾ: 1. ਕੇਤਿਆ ਗਣਤ ਨਹੀ ਵੀਚਾਰੁ ॥ (ਗਿਣਤੀ ਦਾ ਅੰਦਾਜਾ ਨਹੀਂ). Japujee, Guru Nanak Dev, 25:4 (P: 5). ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥ Raga Aaasaa 5, Chhant 11, 3:4 (P: 460). 2. ਮਿਟਿ ਗਈ ਗਣਤ ਬਿਨਾਸਿਉ ਸੰਸਾ ॥ (ਗਿਣਤੀ ਮਿਣਤੀ, ਲੇਖਾ ਜੋਖਾ). Raga Aaasaa 5, 80, 1:1 (P: 390). 3. ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥ (ਵੈਰ ਵਿਰੋਧ ਦਾ ਲੇਖਾ). Raga Gaurhee 4, Vaar 13, Salok, 4, 2:1 (P: 307). ਗੁਰਮੁਖਿ ਸਗਲੀ ਗਣਤ ਮਿਟਾਵੈ ॥ Raga Raamkalee, Guru Nanak Dev, Sidh-Gosat, 37:4 (P: 942). ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ ॥ (ਹਿਸਾਬ, ਗਿਣਤੀ, ਚਿੰਤਾ, ਫਿਕਰ). Raga Saarang 1, Asatpadee 1, 2:1 (P: 1232).
|
SGGS Gurmukhi-English Dictionary |
[n.] (From Sk. Gana)Count, Reckon.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਗਣਤੀ) ਨਾਮ/n. ਗਣਨਾ. ਗਿਣਤੀ. “ਗਣਤ ਗਣਾਵੈ ਅਖਰੀ.” (ਓਅੰਕਾਰ) “ਗਣਤੀ ਗਣੀ ਨ ਜਾਇ.” (ਵਾਰ ਗੂਜ ੨ ਮਃ ੫) “ਚਿੰਤ ਅੰਦੇਸਾ ਗਣਤ ਤਜਿ ਜਨ ਹੁਕਮ ਪਛਾਤਾ.” (ਬਿਲਾ ਮਃ ੫) 2. ਸਿਪਾਹੀ, ਮਜ਼ਦੂਰ ਆਦਿ ਦੀ ਹਾਜਿਰੀ ਦੀ ਗਣਨਾ (ਗਿਣਤੀ). “ਸਤਿਗੁਰ ਕੀ ਗਣਤੈ ਘੁਸੀਐ ਦੁਖੇਦੁਖ ਵਿਹਾਇ.” (ਮਃ ੩ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|