Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Garabʰ. ਕੁਪ, ਉਦਰ। womb.
ਉਦਾਹਰਨ:
ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥ Raga Sireeraag, Bennee, 1, 1:1 (P: 93).

English Translation
n.m. womb, uterus; pregnancy, conception, gravidity, gravidness.

Mahan Kosh Encyclopedia

ਸੰ. गर्भ. ਅ਼. ਹ਼ਮਲ ਆਦਮੀ ਦੇ ਵੀਰਜ ਅਤੇ ਇਸਤ੍ਰੀ ਦੀ ਰਕਤ ਦੇ ਅਣੁਕੀਟਾਂ (Spermatozoon and Ovum) ਦੇ ਮਿਲਾਪ ਤੋਂ ਬੱਚੇਦਾਨ ਅੰਦਰ ਛੋਟਾ ਅੰਡਾ ਪੈਦਾ ਹੋਕੇ ਵਧਦਾ ਵਧਦਾ ਇੱਕ ਝਿੱਲੀ (ਜੇਰ) ਵਿੱਚ ਬੱਚੇ ਦੀ ਸ਼ਕਲ ਬਣਜਾਂਦਾ ਹੈ, ਜੋ ੨੮੦ ਦਿਨਾਂ ਪਿੱਛੋਂ ਗਰਭ ਤੋਂ ਬਾਹਰ ਆਂਉਂਦਾ ਹੈ.
ਗਰੁੜਪੁਰਾਣ ਦੇ ਛੀਵੇਂ ਅਧ੍ਯਾਯ ਵਿੱਚ ਗਰਭ ਦੇ ਬਣਨ ਵਧਣ ਆਦਿ ਦਾ ਹਾਲ ਵਿਸਤਾਰ ਨਾਲ ਲਿਖਿਆ ਹੈ. ਮਨੁਸਿਮ੍ਰਿਤਿ ਦੇ ਤੀਜੇ ਅਧ੍ਯਾਯ ਦੇ ਸ਼ਲੋਕ ੪੯ ਵਿੱਚ ਦੱਸਿਆ ਹੈ ਕਿ ਪਿਤਾ ਦਾ ਵੀਰਜ ਵੱਧ ਹੋਣ ਤੋਂ ਪੁਤ੍ਰ, ਮਾਤਾ ਦੀ ਰਿਤੁ ਜਾਦਾ ਹੋਣ ਤੋਂ ਪੁਤ੍ਰੀ ਅਤੇ ਦੋਹਾਂ ਦੇ ਸਮਾਨ ਹੋਣ ਤੋਂ ਨਪੁੰਸਕ ਪੈਦਾ ਹੁੰਦਾ ਹੈ।{708} 2. ਕੁਕ੍ਸ਼ਿ. ਕੁੱਖ। 3. ਬੱਚਾ। 4. ਅੰਨ। 5. ਅਗਨਿ। 6. ਨਦੀ ਆਦਿਕ ਦਾ ਮੱਧ ਭਾਗ। 7. ਗੁਪਤ ਅਸਥਾਨ.

Footnotes:
{708} ਇਸ ਸਮੇਂ ਦੇ ਵਿਦ੍ਵਾਨਾਂ ਦੀ ਇਸ ਨਾਲ ਸੰਮਤੀ ਨਹੀਂ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits