Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Galee. 1. ਗੱਲਾਂ ਨਾਲ, ਬੋਲਾਂ/ਕਥਨਾਂ ਨਾਲ। 2. ਗਲਾਂ ਵਿਚੋਂ। 3. ਗਲਾਂ ਵਿਚ, ਗਰਦਨ ਦੁਆਲੇ। 4. ਬੀਹੀ, ਕੂਚਾ। 1. idle talks, mere words. 2. of all the talks neck. 3. around the neck. 4. lane. ਉਦਾਹਰਨਾ: 1. ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥ Raga Sireeraag 1, 6, 2:3 (P: 16). 2. ਗਲੀ ਗਲਾ ਸਿਰਜਣਹਾਰ ॥ Raga Aaasaa 1, 9, 1:2 (P: 351). 3. ਇਕਨੑਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥ Raga Aaasaa 1, Vaar 23:3 (P: 475). ਗਲੀ ਜਿਨੑਾ ਜਪਮਾਲੀਆ ਲੋਟੇ ਹਥਿ ਨਿਬਗ ॥ Raga Aaasaa, Kabir, 2, 1:2 (P: 475). 4. ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥ Raga Devgandhaaree 4, 2, 1:1 (P: 527). ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥ Raga Raamkalee 3, Vaar 13, Salok, 1, 2:5 (P: 953).
|
Mahan Kosh Encyclopedia |
ਨਾਮ/n. ਵੀਥੀ. ਬੀਹੀ. ਘਰਾਂ ਕੋਠਿਆਂ ਦੇ ਵਿਚਕਾਰ ਰਸਤਾ. Alloy. “ਸਿਰ ਧਰਿ ਤਲੀ ਗਲੀ ਮੋਰੀ ਆਉ.” (ਸਵਾ ਮਃ ੧) “ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ?” (ਦੇਵ ਮਃ ੪) ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ- ਘੋੜਾਗਲੀ. ਛਾਂਗਲਾਗਲੀ, ਨਥੀਆਗਲੀ ਆਦਿ। 2. ਵਿ. ਸੜੀ. ਤ੍ਰੱਕੀ. ਗਲਿਤ। 3. ਗੱਲੀ. ਗੱਲਾਂ ਨਾਲ. ਬਾਤੋਂ ਸੇ. “ਗਲੀ ਹੌ ਸੋਹਾਗਣਿ ਭੈਣੇ!” (ਆਸਾ ਪਟੀ ਮਃ ੧) “ਗਲੀ ਸੈਲ ਉਠਾਵਤ ਚਾਹੈ.” (ਟੋਡੀ ਮਃ ੫) 4. ਗਲੀਂ. ਗਲਾਂ ਵਿੱਚ. “ਇਕਨਾ ਗਲੀ ਜੰਜੀਰੀਆ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|