Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavaavæ. 1. ਮਿਟਾਵੇਂ, ਤਿਆਗੇ। 2. ਗੁਆ/ਖੋ ਬੈਠਣਾ। 3. ਅਜਾਈਂ ਲੰਘਾ ਦੇਣਾ। 4. ਮਿਟਾ/ਦੂਰ ਕਰ ਲੈਂਦਾ ਹੈ। 1. efface, cast off. 2. forfeit, lose. 3. waste. 4. dispell. ਉਦਾਹਰਨਾ: 1. ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ Raga Maajh 1, Vaar 8ਸ, 1, 1:4 (P: 141). 2. ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ (ਇਤਬਾਰ ਗੁਆ ਲੈਂਦਾ ਹੈ). Raga Gaurhee 5, Sukhmanee 5, 1:2 (P: 268). ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥ (ਗੁਆਉਂਦਾ, ਛਡਦਾ). Raga Bairaarhee 4, 3, 1:2 (P: 720). 3. ਕਹਾ ਨਰ ਅਪਨੋ ਜਨਮੁ ਗਵਾਵੈ ॥ Raga Saarang 9, 3, 1:1 (P: 1231). 4. ਨਾਇ ਸੁਣਿਐ ਘਟਿ ਚਾਨਣਾ ਆਨੑੇਰੁ ਗਵਾਵੈ ॥ Raga Saarang 4, Vaar 8:2 (P: 1240).
|
|