Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahi. 1. ਪਕੜ/ਫੜ ਕੇ, ਗ੍ਰਹਿਣ ਕਰ, ਧਾਰ, । 2. ਜੁੜੀ, ਲਗੀ। 1. holding, gripping, comprehending. 2. attach. ਉਦਾਹਰਨਾ: 1. ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥ Raga Sireeraag 5, Chhant 3, 4:6 (P: 81). ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥ (ਗ੍ਰਹਿਣ ਕਰ). Raga Maajh 1, Vaar 23:8 (P: 149). ਬਿਨਸੇ ਕ੍ਰੋਧ ਖਿਮਾ ਗਹਿ ਲਈ ॥ (ਧਾਰੀ). Raga Gaurhee 3, Asatpadee 8, 7:3 (P: 233). ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥ (ਪਕੜ ਭਾਵ ਸਮਝ). Raga Goojree 5, 11, 1:2 (P: 498). ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥ (ਖਚਿਤ). Raga Saarang 5, 4, 1:2 (P: 1203). 2. ਪਿਰ ਸੇਤੀ ਅਨਦਿਨੁ ਗਹਿ ਰਹੀ ਸਚੀ ਸੇਜ ਸੁਖੁ ਪਾਇ ॥ Raga Aaasaa 3, 33, 6:2 (P: 428).
|
SGGS Gurmukhi-English Dictionary |
[1.V.. 2.Var.] 1. (From Sk. Grahana) Catch. 2. from Gaha, Hold.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਗਰਿਫ਼ਤ. ਪਕੜ. ਗ੍ਰਹਣ. “ਗਹਿ ਭੁਜਾ ਲੇਵਹੁ ਨਾਮ ਦੇਵਹੁ.” (ਆਸਾ ਛੰਤ ਮਃ ੫) 2. ਲਾਗ. ਲਗਾਉ. “ਹਰਿ ਸੇਤੀ ਚਿਤੁ ਗਹਿ ਰਹੈ.” (ਗੂਜ ਮਃ ੩) “ਪਿਰ ਸੇਤੀ ਅਨਦਿਨੁ ਗਹਿ ਰਹੀ.” (ਆਸਾ ਅ: ਮਃ ੩) ਕ੍ਰਿ. ਵਿ. ਗਹਿਕੇ. ਗ੍ਰਹਣ ਕਰਕੇ. ਫੜਕੇ. “ਗਹਿ ਕੰਠ ਲਾਇਆ.” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|