Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahee. 1. ਪਕੜੀ, ਧਾਰਨ ਕੀਤੀ। 2. ਪਕੜੇ ਹੋਏ। 1. grasped, imbibed. 2. siezed. 2. seized. ਉਦਾਹਰਨਾ: 1. ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥ (ਪਕੜੀ, ਲਈ). Raga Maajh 5, Din-Rain, 4:2 (P: 137). ਖਿਮਾ ਗਹੀ ਬ੍ਰਤੁ ਸੀਲ ਸੰਤੋਖੰ ॥ (ਧਾਰਨ ਕੀਤੀ). Raga Gaurhee 1, Asatpadee 7, 1:1 (P: 223). ਟੂਟੈ ਬਾਹ ਦੁਹੂ ਦਿਸ ਗਹੀ ॥ (ਪਕੜਿਆ ਭਾਵ ਖਿਚਿਆ). Raga Raamkalee 1, Oankaar, 28:2 (P: 933). ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ ॥ (ਪਕੜਾਂ ਭਾਵ ਲੜ ਲੱਗਾ). Raga Raamkalee 1, Oankaar, 32:1 (P: 934). 2. ਕੋਟ ਗਹੀ ਕੇ ਪਾਪ ਨਿਵਾਰੇ ॥ (ਪਾਪਾਂ ਨਾਲ ਪਕੜੇ ਹੋਏ ਸਰੀਰ). Raga Maaroo 3, Solhaa 8, 9:1 (P: 1051).
|
SGGS Gurmukhi-English Dictionary |
[Var.] From Gaha.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਗ੍ਰਹਣ ਕੀਤੀ. ਅੰਗੀਕਾਰ ਕੀਤੀ. “ਗਹੀ ਓਟ ਸਾਧਾਇਆ.” (ਸੂਹੀ ਮਃ ੫) 2. ਗ੍ਰਹਣਕਰਤਾ. ਜਿਸ ਨੇ ਦ੍ਰਿੜ੍ਹਤਾ ਨਾਲ ਵਿਸ਼ੇ ਗ੍ਰਹਣ ਕੀਤੇ ਹਨ. ਲੰਪਟ. “ਕੋਟਿ ਗਹੀ ਕੇ ਪਾਪ ਨਿਵਾਰੇ.” (ਮਾਰੂ ਸੋਲਹੇ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|