Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gahu. 1. ਪਕੜੋ, ਧਾਰਨ ਕਰੋ, ਲਵੋ। 2. ਪਕੜ, ਜਫਾ। 3. ਫੜ ਕੇ। 4. ਧਿਆਨ ਨਾਲ, ਚੰਗੀ ਤਰਾਂ। 5. ਕਾਬੂ। 6. ਪਹੁੰਚ। 1. grasp, take. 2. grasp. 3. seizing. 4. firmly, with care. 5. restrain. 6. access. ਉਦਾਹਰਨਾ: 1. ਉਪਾਵ ਛੋਡਿ ਗਹੁ ਤਿਸ ਕੀ ਓਟ ॥ Raga Gaurhee 5, 73, 3:3 (P: 177). ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥ (ਵਸਾਉ). Raga Jaitsaree 5, 13, 2:2 (P: 702). 2. ਰਹਨੁ ਨਹੀ ਗਹੁ ਕਿਤਨੋ ॥ (ਜੱਫਾ ਕਿੰਨਾ ਮਾਰਿਆ ਹੈ). Raga Gaurhee 5, 148, 1:2 (P: 212). 3. ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥ (ਪਕਰ ਕੇ ਆਪਣੇ ਸਮਝੇ). Raga Goojree 5, 8, 4:1 (P: 497). 4. ਗਹੁ ਕਰਿ ਪਕਰੀ ਨ ਆਈ ਹਾਥਿ ॥ Raga Raamkalee 5, 29, 1:1 (P: 891). 5. ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹ ਦੂਰਿ ਕਰਹੁ ਆਪਨ ਗਹੁ ਰੇ ॥ (‘ਮਹਾਨਕੋਸ਼’ ਅਰਥ ‘ਹੱਠ’ ‘ਜਿੱਦ’ ਕਰਦਾ ਹੈ). Raga Kedaaraa 4, 2, 2:1 (P: 1119). 6. ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ ॥ (ਗਹਰਿ ਗੰਭੀਰ ਹਰੀ ਤੱਕ ਪਹੁੰਚ ਦਿਤੀ). Sava-eeay of Guru Angad Dev, 7:1 (P: 1392).
|
English Translation |
n.m. close, keen observation, assiduity, attention, watchfulness, keenness.
|
Mahan Kosh Encyclopedia |
ਨਾਮ/n. ਬਾੜ ਲਈ ਬਣਾਇਆ ਟੋਆ, ਜੋ ਮੋੜ੍ਹੀ ਨੂੰ ਗ੍ਰਹਣ ਕਰਲੈਂਦਾ ਹੈ। 2. ਗਰਿਫ਼ਤ. ਪਕੜ. “ਰਹਿਨ ਨਹੀ, ਗਹੁ ਕਿਤਨੋ!” (ਗਉ ਮਃ ੫) 3. ਸੰ. ਆਗ੍ਰਹ. ਹਠ. ਜ਼ਿਦ. “ਦੂਰਿ ਕਰਹੁ ਆਪਨ ਗਹੁ ਰੇ.” (ਕੇਦਾ ਮਃ ੫) 4. ਗ੍ਰਹਣ ਕਰ. ਅੰਗੀਕਾਰ ਕਰ. “ਗਹੁ ਪਾਰਬ੍ਰਹਮ ਸਰਨ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|