Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaar. 1. ਗੜ੍ਹ, ਕਿਲਾ। 2. ਗਰਵ ਅਹੰਕਾਰ। 3. ਜਿਲਣ। ਉਦਾਹਰਨਾ: 1. ਕੋਊ ਬਿਖਮ ਗਾਰ ਤੋਰੈ ॥ Raga Aaasaa 5, 154, 1:1 (P: 408). 2. ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥ (ਸ਼ਬਦਾਰਥ ਇਸ ਦੇ ਅਰਥ ‘ਗੰਧਾਪਣ, ਗੰਦਮੰਦ ਕਰਦਾ ਹੈ). Raga Devgandhaaree 5, 31, 1:1 (P: 534). 3. ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ਬਿਕਲ ਮਾਇਆ ਸੰਗਿ ਧੰਧ ॥ Raga Kaanrhaa 5, 41, 1:1 (P: 1306).
|
SGGS Gurmukhi-English Dictionary |
1. fort. 2. swamp, mud, filth. pride, refuse. 3. i.e., pride, ego.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. same as ਗਾਬ suspended dirt in water, silt; cave, cavern, also ਗ਼ਾਰ.
|
Mahan Kosh Encyclopedia |
ਨਾਮ/n. ਗਾਦ. ਗੰਧਲਾਪਨ। 2. ਪਾਣੀ ਦੇ ਥੱਲੇ ਦੀ ਮੈਲ ਕੀਚ ਆਦਿ। 3. ਗਰਵ. ਅਹੰਕਾਰ. “ਮਨ ਮਹਿ ਧਰਤੇ ਗਾਰ.” (ਦੇਵ ਮਃ ੫) “ਮਾਇਆਮਤ ਕਹਾਲਉ ਗਾਰਹੁ?” (ਸਵੈਯੇ ਸ੍ਰੀ ਮੁਖਵਾਕ ਮਃ ੫) 4. ਗੜ੍ਹ. ਗਢ. ਕਿਲਾ. ਦੁਰਗ. “ਕੋਊ ਬਿਖਮ ਗਾਰ ਤੋਰੈ.” (ਆਸਾ ਮਃ ੫) 5. ਗਾਲੀ. ਗਾਲ. ਦੁਸ਼ਨਾਮਦਹੀ. “ਗਾਰ ਦੈਨਹਾਰੀ ਬੋਲਹਾਰੀ ਡਾਰੀ ਸੇਤ ਕੋ.” (ਭਾਗੁ ਕ) 6. ਦੇਖੋ- ਗਾਲਨਾ. “ਗਾਰ ਗਾਰ ਅਖਰਬ ਗਰਬ.” (ਪ੍ਰਿਥੁਰਾਜ) 7. ਦੇਖੋ- ਗਾਰ੍ਹ। 8. ਫ਼ਾ. [غار] ਗ਼ਾਰ. ਟੋਆ. ਖਾਤਾ. “ਸੈਸਾਰ ਗਾਰ ਬਿਕਾਰ ਸਾਗਰ.” (ਕਾਨ ਮਃ ੫) 9. ਪਹਾੜ ਦੀ ਖੁੱਡ. ਕੰਦਰਾ। 10. ਫ਼ਾ. [گار] ਪ੍ਰਤ੍ਯ. ਇਹ ਪਦਾਂ ਦੇ ਅੰਤ ਲਗਕੇ ਸਬਬ (ਕਾਰਣ), ਵਾਨ (ਵਾਲਾ), ਯੋਗ੍ਯ (ਲਾਯਕ਼) ਆਦਿਕ ਅਰਥ ਬੋਧਨ ਕਰਦਾ ਹੈ, ਜਿਵੇਂ- ਰੋਜ਼ਗਾਰ, ਯਾਦਗਾਰ ਆਦ. “ਗੁਨਹਗਾਰ ਲੂਣਹਰਾਮੀ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|