Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gi-aan. 1. ਜਾਣਕਾਰੀ, ਬੋਧ। 2. ਸੂਝ ਬੂਝ, ਸੋਝੀ, ਵਿਵੇਕ। 3. ਵਿਦਿਆ, ਇਲਮ। 4. ਵਿਚਾਰਾਂ, ਵਿਚਾਰ। 5. ਜਾਣਕਾਰੀ ਪ੍ਰਾਪਤ (ਕਰਨ ਜੋਗ)। ਉਦਾਹਰਨਾ: 1. ਅਸੰਖ ਭਗਤ ਗੁਣ ਗਿਆਨ ਵੀਚਾਰ ॥ (ਰਬੀ ਬੋਧ). Japujee, Guru Nanak Dev, 17:5 (P: 4). ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥ (ਰਬੀ ਬੋਧ). Raga Sireeraag 1, 18, 5:2 (P: 21). ਗੁਰ ਗਮ ਗਿਆਨ ਬਤਾਵੈ ਭੇਦ ॥ (ਗੁਰੁ ਕੋਲ ਪਹੁੰਚਕੇ ਪ੍ਰਾਪਤ ਕੀਤੀ ਜਾਣਕਾਰੀ, ਵਾਕਫੀ). Raga Gaurhee, Kabir, Thitee, 9:3 (P: 343). 2. ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥ Raga Sireeraag 3, 61, 3:1 (P: 38). ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥ (ਗੁਰੂ ਦੁਆਰਾ ਸੋਝੀ ਪ੍ਰਾਪਤ ਕਰ). Raga Gaurhee 1, Asatpadee 13, 7:2 (P: 227). ਤਜਿ ਹਉਮੈ ਗੁਰ ਗਿਆਨ ਭਜੋ ॥ (ਗੁਰੂ ਤੋਂ ਪ੍ਰਾਪਤ ਵਿਵੇਕ ਦੁਆਰਾ ਹਉਮੈ ਤਿਆਗ ਕੇ). Raga Gaurhee 5, Asatpadee, 13, 1:1 (P: 241). ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ (ਸਮਝ). Raga Aaasaa 1, Vaar 11, Salok, 1, 2:3 (P: 469). ਗਿਆਨ ਮਤੀ ਕਮਲ ਪਰਗਾਸੁ ॥ (ਸਮਝ ਵਾਲੀ ਮਤ ਨਾਲ). Raga Malaar 3, Asatpadee 3, 5:3 (P: 1277). 3. ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥ Raga Sireeraag 1, Asatpadee 7, 3:1 (P: 57). ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥ Raga Maajh 3, Asatpadee 25, 3:1 (P: 124). ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥ Raga Gaurhee, Kabir, Baavan Akhree, 5:2 (P: 340). 4. ਕਬਹੂ ਸਿਧ ਸਾਧਿਕ ਮੁਖਿ ਗਿਆਨ ॥ (ਮੂੰਹੋਂ ਵਿਚਾਰਾਂ ਗਿਆਨ ਦਾ ਪ੍ਰਗਟਾਵਾ ਕਰਦਾ ਹੈ). Raga Gaurhee 5, Sukhmanee 11, 7:4 (P: 277). ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ (ਸਿਆਣੇ ਪੰਡਿਤ ਦੀ ਚੁਲੀ ਵਿਚਾਰ ਦੀ ਹੈ). Raga Saarang 4, Vaar 7ਸ, 1, 2:2 (P: 1240). 5. ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥ Raga Aaasaa 5, 112, 2:1 (P: 398).
|
SGGS Gurmukhi-English Dictionary |
[Sk. n.] Knowledge
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. knowledge, comprehension, perception, understanding, information, ken, intelligence, light, insight; divine/ religious or spiritual knowledge.
|
Mahan Kosh Encyclopedia |
ਸੰ. ज्ञान- ਜ੍ਚਾਨ. ਨਾਮ/n. ਜਾਣਨਾ. ਬੋਧ. ਸਮਝ. ਇ਼ਲਮ. “ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ.” (ਮਃ ੩ ਵਾਰ ਸ੍ਰੀ) 2. ਪਾਰਬ੍ਰਹਮ, ਜੋ ਗ੍ਯਾਨਰੂਪ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|