Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Guṇ. 1. ਸਿਫਤ, ਖੂਬੀ। 2. ਚੰਗੇ ਕੰਮ, ਨੇਕ ਅਮਲ, ਚੰਗਿਆਈ। 3. ਤਾਸੀਰ, ਲੱਛਣ, ਖਾਸੀਅਤ, ਸੁਭਾ ਦੇ ਅੰਗ/ਹਿਸਾ। 4. ਪ੍ਰਭੂ ਦੇ ਗੁਣ/ਸਿਫਤ ਸਾਲਾਹ। 5. ਗਿਆਨ, ਪ੍ਰਭੂ/ਚੰਗਿਆਈ ਦਾ ਗਿਆਨ। 6. ਸੁਭਾਉ। 7. ਰਸ। 8. ਭਾਵ ਰਤਨ ਰੂਪੀ ਗੁਣ। 9. ਰਸੀ। 10. ਗੁਣਾਂ ਦਾ ਭੰਡਾਰ ਪ੍ਰਭੂ (ਭਾਵ)। 11. ਤ੍ਰੈ ਗੁਣ, ਰਜੋ ਤਮੋ ਸਤੋ (ਭਾਵ)। 12. ਉਪਕਾਰ। 13. ਵਿਦਿਆ, ਹੁਨਰ। 14. ਫਲ, ਲਾਭ। 15. ਫੁਲ (ਮਹਾਨਕੋਸ਼)। 16. ਸਰਗੁਣ ਦਾ ਸੰਖੇਪ। ਉਦਾਹਰਨਾ: 1. ਗਾਵੈ ਕੋ ਗੁਣ ਵਡਿਆਈਆ ਚਾਰ ॥ Japujee, Guru Nanak Dev, 3:3 (P: 1). ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥ (ਸਿਫਤ ਸਲਾਹ ਲਈ ਧਾਉਣਾ ਅਰਥਾਤ ਦੌੜ ਭੱਜ ਕਰਨੀ). Raga Sireeraag 1, 7, 3:2 (P: 16). ਉਦਾਹਰਨ: ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥ (ਵਡਿਆਈ ਨੂੰ ਸਮਝ ਕੇ). Raga Sireeraag 3, 56, 1:2 (P: 35). ਹਰਿ ਬਿਸਰਤ ਤੇਰੇ ਗੁਣ ਗਲਿਆ ॥ (ਖੂਬੀਆਂ, ਚੰਗੀਆਂ ਗਲਾਂ). Raga Aaasaa 1, 29, 1:2 (P: 1357). 2. ਵਿਣੁ ਗੁਣ ਕੀਤੇ ਭਗਤਿ ਨ ਹੋਇ ॥ Japujee, Guru Nanak Dev, 21:6 (P: 4). 3. ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥ Raga Sireeraag 1, 18, 4:2 (P: 21). ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥ (ਰਜੋ, ਤਮੋ, ਸਤੋ). Raga Sireeraag 3, 51, 2:1 (P: 33). 4. ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥ (ਪ੍ਰਭੂ ਗੁਣ ਗਾਂਦਿਆ). Raga Sireeraag 1, 20, 1:3 (P: 21). ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ॥ Raga Sireeraag 3, 58, 1:3 (P: 36). ਉਦਾਹਰਨ: ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥ (ਪ੍ਰਭੂ ਦੇ ਗੁਣ/ਸਿਫਤ ਸਾਲਾਹ). Raga Sireeraag 4, 67, 1:1 (P: 40). 5. ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣੁ ਵੰਤਿਆ ਦੂਰਿ ॥ Raga Sireeraag 3, 2:3 (P: 27). 6. ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥ Raga Maajh 1, Vaar 12, Salok, 1, 1:8 (P: 143). 7. ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥ (ਇਸ ਤਰ੍ਹਾਂ ਦੇ ਗੁਣ (ਰਸ) ਦਾ ਗਾਹਕ ਹਨ). Raga Maajh 1, Vaar 19ਸ, 2, 2:2 (P: 147). 8. ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥ Raga Aaasaa 4, 57, 4:1 (P: 367). 9. ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥ (ਰਸੀ ਦੇ ਸੱਪ ਹੋਣ ਦਾ ਭਰਮ). Raga Aaasaa, Kabir, 1, 4:2 (P: 475). 10. ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥ Raga Vadhans 3, Chhant 4, 1:2 (P: 570). ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ (ਗੁਣਾਂ ਦਾ ਖਜਾਨਾ). Raga Dhanaasaree 1, Chhant 2, 1:2 (P: 688). 11. ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥ Raga Vadhans 5, Chhant 2, 4:6 (P: 578). 12. ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥ Raga Raamkalee 1, 4, 2:1, 2 (P: 877). ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥ (ਉਹ ਉਪਕਾਰ ਭੁੱਲ ਗਏ). Raga Maaroo 1, Asatpadee 8, 2:1 (P: 1013). 13. ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ ॥ Raga Saarang 4, Vaar 22, Salok, 1, 2:6 (P: 1246). 14. ਫਰੀਦਾ ਜਿਨੑੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ Salok, Farid, 59:1 (P: 1381). 15. ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥ (ਬਹਮ ਬ੍ਰਿਛ ਦੀ ਸ਼ਾਖਾ ਨਾਮ ਹੈ ਤੇ ਸ਼ੁਭ ਗੁਣ ਫਲ ਹਨ). Raga Kaliaan 4, Asatpadee 4, 1:1 (P: 1325). 16. ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥ Sava-eeay of Guru Nanak Dev, Kal-Sahaar, 9:5 (P: 1390).
|
SGGS Gurmukhi-English Dictionary |
[Sk. n.] Quality, good quality
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. quality, property, attribute, characteristic; virute, merit, talent; skill, art, excellence, advantage, good effect.
|
Mahan Kosh Encyclopedia |
(ਗੁਣੁ) ਸੰ. गुण. ਨਾਮ/n. ਵਿਸ਼ੇਸ਼ਣ. ਸਿਫ਼ਤ. “ਗੁਣੁ ਏਹੋ ਹੋਰੁ ਨਾਹੀ ਕੋਇ.” (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। 2. ਸ਼ੀਲ. ਸਦਵ੍ਰਿੱਤਿ ਨੇਕ. ਐਮਾਲ. “ਵਿਣੁ ਗੁਣ ਕੀਤੇ ਭਗਤਿ ਨ ਹੋਇ.” (ਜਪੁ) “ਬਿਨੁ ਗੁਣ ਜਨਮੁ ਵਿਣਾਸੁ.” (ਸ੍ਰੀ ਅ: ਮਃ ੧) 3. ਮਾਇਆ ਦੇ ਸਤ ਰਜ ਤਮ ਗੁਣ. (सत्व, रजस्, तमस्) goodness, passion and darkness, or-virtue, foulness, and ignorance. ਸਤੋ ਗੁਣ ਤੋਂ ਗ੍ਯਾਨ, ਰਜੋਗੁਣ ਤੋਂ ਲੋਭ ਅਤੇ ਤਮੋਗੁਣ ਤੋਂ ਅਗ੍ਯਾਨ ਹੋਂਦਾ ਹੈ.{732} “ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ.” (ਕੇਦਾ ਕਬੀਰ) 4. ਸੁਭਾਉ. ਪ੍ਰਕ੍ਰਿਤਿ. “ਐਸੋ ਗੁਣ ਮੇਰੋ ਪ੍ਰਭੁ ਜੀ ਕੀਨ.” (ਟੋਡੀ ਮਃ ੫) 5. ਰੱਸੀ. ਤਾਗਾ. ਡੋਰਾ. “ਗੁਣ ਕੈ ਹਾਰ ਪਰੋਵੈ.” (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. “ਕਵਣੁ ਸੁ ਅਖਰੁ ਕਵਣ ਗੁਣ?” (ਸ. ਫਰੀਦ) 6. ਕਮਾਣ ਦਾ ਚਿੱਲਾ. “ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ.” (ਵ੍ਰਿੰਦ) 7. ਦੀਵੇ ਦੀ ਬੱਤੀ। 8. ਨੀਤਿ ਦੇ ਛੀ ਅੰਗ. ਦੇਖੋ- ਖਟ ਅੰਗ। 9. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ- ਖਟਸ਼ਾਸਤ੍ਰ। 10. ਕਾਵ੍ਯ ਦੇ- ਮਾਧੁਰਯ, ਓਜ, ਪ੍ਰਸਾਦ, ਤਿੰਨ ਗੁਣ। 11. ਵਿਦ੍ਯਾ. ਹੁਨਰ ਆਦਿ ਔਸਾਫ਼. “ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ.” (ਮਃ ੧ ਵਾਰ ਸਾਰ) 12. ਤਾਸੀਰ. ਅਸਰ। 13. ਇੰਦ੍ਰੀਆਂ ਦੇ ਵਿਸ਼ੇਸ਼ਬਦ, ਸਪਰਸ਼, ਰੂਪ, ਰਸ, ਗੰਧ। 14. ਰਤਨ. “ਸਰੀਰਿ ਸਰੋਵਰਿ ਗੁਣ ਪਰਗਟਿ ਕੀਏ.” (ਆਸਾ ਮਃ ੪) 15. ਫਲ. ਲਾਭ. “ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ.” (ਸ. ਫਰੀਦ) 16. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। 17. ਕਰਮ. ਕ੍ਰਿਯਾ। 18. ਇਨਸਾਫ਼. ਨਿਆਉਂ. ਨ੍ਯਾਯ. “ਅਦਲੁ ਕਰੇ ਗੁਣਕਾਰੀ.” (ਰਾਮ ਅ: ਮਃ ੧) ਦੇਖੋ- ਗੁਨ। 19. ਦੇਖੋ- ਗੁਣਨ. “ਉਨ ਤੇ ਦੁਗੁਣ ਦਿੜੀ ਉਨ ਮਾਏ.” (ਗਉ ਮਃ ੫) 20. ਫੁੱਲ. ਪੁਸ਼੍ਪ. “ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ.” (ਕਲਿ ਅ: ਮਃ ੪) ਬ੍ਰਹ੍ਮਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। 21. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ। 22. ਅਹਸਾਨ. ਇਹ਼ਸਾਨ. “ਬਧਾ ਚਟੀ ਜੋ ਭਰੇ, ਨਾ ਗੁਣੁ ਨਾ ਉਪਕਾਰੁ.” (ਮਃ ੩ ਵਾਰ ਸੂਹੀ) ਨਾ ਇਹ਼ਸਾਨ ਹੈ ਅਰ ਨਾ ਉਪਕਾਰ ਹੈ. Footnotes: {732} ਦੇਖੋ- ਗੀਤਾ ਅ: ੧੪, ਸ਼: ੧੭.
Mahan Kosh data provided by Bhai Baljinder Singh (RaraSahib Wale);
See https://www.ik13.com
|
|