Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurmukʰ⒤. 1. ਗੁਰੂ ਦੇ ਮੁਖ ਭਾਵ ਗੁਰੂ ਦੇ ਉਪਦੇਸ਼/ਸਿਖਿਆ ਵਿਚ। 2. ਗੁਰੂ ਵੱਲ ਮੂੰਹ ਕਰਕੇ ਭਾਵ ਗੁਰੂ ਦੀ ਰਜਾ ਵਿਚ ਤੁਰਨ ਵਾਲਾ ਹੁਕਮੀ ਬੰਦਾ। 3. ਗੁਰੂ ਦੇ ਮੁਖ ਤੋਂ ਭਾਵ ਗੁਰੂ ਰਾਹੀਂ/ਦੁਆਰਾ, ਗੁਰੂ ਦੀ ਸ਼ਰਨ ਲੈ ਕੇ। 4. ਗੁਰੂ। 5. ਗੁਰ ਉਪਦੇਸ਼ ਰਾਹੀਂ/ਦੁਆਰਾ। 6. ਗੁਰਮੁਖਾਂ ਵਾਲੀ। 7. ਗੁਰਮੁਖ ਵਾਸਤੇ/ਲਈ। 8. ਗੁਰਬਾਣੀ, ਗੁਰਵਾਕ। 9. ਮੁਖੀ ਗੁਰੂ ਭਾਵ ਵਾਹਿਗੁਰੂ, ਪ੍ਰਭੂ। ਉਦਾਹਰਨਾ: 1. ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ Japujee, Guru Nanak Dev, 5:7 (P: 2). ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥ (ਗੁਰੂ ਦੇ ਮੁਖ ਤੋਂ ਨਿਕਲਿਆ ਅੱਖਰ ਭਾਵ ਗੁਰਬਾਣੀ). Raga Maajh 5, Asatpadee 36, 8:1 (P: 131). ਜਿਨਾ ਅੰਦਰਿ ਦੂਜਾ ਭਾਉ ਹੈ ਤਿਨੑਾ ਗੁਰਮੁਖਿ ਪ੍ਰੀਤ ਨ ਹੋਇ ॥ Raga Gaurhee 4, Vaar 31, Salok, 4, 2:1 (P: 316). 2. ਗੁਰਮੁਖਿ ਸੋਭਾ ਸਾਚ ਦੁਆਰਾ ॥ (ਗੁਰਮੁਖਾਂ ਦੀ). Raga Gaurhee 3, Asatpadee 2, 1:3 (P: 229). ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ Raga Aaasaa 4, So-Purakh, 2, 1:3 (P: 11). ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥ Raga Sireeraag 3, 40, 4:1 (P: 29). 3. ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥ Raga Aaasaa 1, 2, 4:4 (P: 12). ਕਰਮ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥ Raga Sireeraag 1, 14, 3:3 (P: 19). ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥ (ਗੁਰੂ ਦੁਆਰਾ). Raga Sireeraag 3, 40, 1:1 (P: 29). ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ ॥ (ਗੁਰੂ ਦੀ ਸ਼ਰਨ ਪਿਆ, ਗੁਰੂ ਦੇ ਸਨਮੁਖ ਹੋਇਆ). Raga Sireeraag 3, Asatpadee 18, 1:1 (P: 64). 4. ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥ Raga Sireeraag 1, 9, 1:2 (P: 17). ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥ (ਸਤਿਗੁਰੂ). Raga Sireeraag 3, 49, 1:1 (P: 32). 5. ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥ Raga Sireeraag 1, 12, 2:3 (P: 18). ਗੁਰਮੁਖਿ ਮੁਕਤੋ ਬੰਧੁ ਨ ਪਾਇ ॥ (ਗੁਰੂ ਦੀ ਸਿਖਿਆ ਦੁਆਰਾ). Raga Gaurhee 1, 6, 2:3 (P: 152). 6. ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥ Raga Sireeraag 4, Vaar 12, Salok, 3, 2:7 (P: 87). ਗੁਰਮੁਖਿ ਭਗਤਿ ਜਾ ਆਪ ਕਰਾਇ ॥ (ਗੁਰਮੁਖਾਂ ਵਾਲੀ ਭਗਤੀ). Raga Maajh 3, Asatpadee 21, 5:1 (P: 122). 7. ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ॥ ਗੁਰਮੁਖਿ ਗਿਆਨੁ ਨਾਮੁ ਮੁਕਤਿ ਹੋਈ ॥ Raga Maajh 3, Asatpadee 13, 7:1; 2 (P: 117). 8. ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਇ ਰਾਮ ॥ (‘ਦਰਪਨ’ ਇਥੇ ਵੀ ‘ਗੁਰੂ ਦੀ ਸ਼ਰਨ ਪਿਆਂ’ ਹੀ ਅਰਥ ਕਰਦਾ ਹੈ॥). Raga Aaasaa 4, Chhant 8, 1:1 (P: 442). 9. ਓਅੰ ਗੁਰਮੁਖਿ ਕੀਓ ਅਕਾਰਾ ॥ Raga Gaurhee 5, Baavan Akhree, 2:1 (P: 250). ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮੁ ਨ ਲਗੋ ਪਿਆਰੁ ॥ (ਮੁਖੀ ਗੁਰੂ ਭਾਵ ਵਾਹਿਗੁਰੂ). Raga Bihaagarhaa 5, Vaar 17ਸ, 3, 1:1 (P: 592).
|
Mahan Kosh Encyclopedia |
ਗੁਰੂ ਦੇ ਮੁਖ ਵਿੱਚ. ਭਾਵ- ਗੁਰੂ ਦੇ ਉਪਦੇਸ਼ ਅਤੇ ਬਾਣੀ ਵਿੱਚ. “ਗੁਰਮੁਖਿ ਨਾਦੰ ਗੁਰਮੁਖਿ ਵੇਦੰ.” (ਜਪੁ) 2. ਗੁਰਮੁਖਤਾ ਕਰਕੇ. “ਗੁਰਮੁਖਿ ਮਿਲੀਐ, ਮਨਮੁਖਿ ਵਿਛੁਰੈ.” (ਮਾਝ ਅ: ਮਃ ੫) 3. ਦੇਖੋ- ਗੁਰਮੁਖੀ। 4. ਦੇਖੋ- ਗੁਰਮੁਖ. “ਗੁਰਮੁਖਿ ਮੁਕਤਾ, ਗੁਰਮੁਖਿ ਜੁਗਤਾ.” (ਮਾਝ ਅ: ਮਃ ੫) 5. ਪ੍ਰਧਾਨ ਗੁਰੂ ਨੇ. ਆਦਿ ਗੁਰੂ ਨੇ. “ਓਅੰ ਗੁਰਮੁਖਿ ਕੀਓ ਅਕਾਰਾ.” (ਬਾਵਨ) ਓਅੰ (ਬ੍ਰਹਮ) ਆਦਿਗੁਰੂ ਨੇ। 6. ਗੁਰਮੁਖ ਨੂੰ. “ਗੁਰਮੁਖਿ ਸਦਾ ਹਜੂਰਿ.” (ਸ੍ਰੀ ਮਃ ੧) 7. ਗੁਰੂ ਦੇ ਉਪਦੇਸ਼ ਦ੍ਵਾਰਾ. “ਗੁਰਮੁਖਿ ਬੂਝੈ ਅਕਥੁ.” (ਮਾਝ ਮਃ ੧) “ਨਾਮੁ ਗੁਰੁਮੁਖਿ ਲਹੈ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|