Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gurmukʰee. ਉਦਾਹਰਨ: ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥ Raga Gaurhee 4, Vaar 25:5 (P: 314).
|
English Translation |
n.f. name for the script for writing Punjabi, Gurmukhi.
|
Mahan Kosh Encyclopedia |
ਨਾਮ/n. ਪੰਜਾਬੀ ਬੋਲੀ ਦੀ ਵਰਣਮਾਲਾ, ਜੋ ਸ਼ਾਰਦਾ ਅਤੇ ਟਾਂਕਰੀ ਤੋਂ ਨਿਕਲੀ ਹੈ. ਇਸ ਵਿੱਚ ਸਤਿਗੁਰਾਂ ਦੇ ਮੁਖਵਾਕ੍ਯ ਗੁਰਮੁਖਾਂ ਨੇ ਲਿਖੇ, ਜਿਸ ਕਾਰਣ ਨਾਉਂ “ਗੁਰਮੁਖੀ” ਪ੍ਰਸਿੱਧ ਹੋਇਆ. ਪੰਜਾਬ ਦੇਸ਼ ਦੀ ਸ਼ੁੱਧ ਭਾਸ਼ਾ ਇਨ੍ਹਾਂ ਹੀ ਅੱਖਰਾਂ ਵਿੱਚ ਲਿਖੀ ਜਾ ਸਕਦੀ ਹੈ, ਇਸ ਕਾਰਣ ਇਹ ਪੰਜਾਬੀ ਵਰਣਮਾਲਾ ਭੀ ਸੱਦੀ ਜਾਂਦੀ ਹੈ. ਕਈ ਲੇਖਕਾਂ ਨੇ ਲਿਖਿਆ ਹੈ ਕਿ ਗੁਰਮੁਖੀ ਅੱਖਰ ਗੁਰੂ ਅੰਗਦਦੇਵ ਨੇ ਰਚੇ ਹਨ, ਪਰ ਇਹ ਭੁੱਲ ਹੈ. ਸ਼੍ਰੀ ਗੁਰੂ ਅੰਗਦ ਸ੍ਵਾਮੀ ਨੇ ਕੇਵਲ ਪ੍ਰਚਾਰ ਕੀਤਾ ਹੈ. ਸ਼੍ਰੀ ਗੁਰੂ ਨਾਨਕ ਦੇਵ ਦੀ ਲਿਖੀ “ਪੱਟੀ” ਜੋ ਆਸਾ ਰਾਗ ਵਿੱਚ ਹੈ, ਉਸ ਦੇ ਪਾਠ ਤੋਂ ਸੰਸਾ ਦੂਰ ਹੋ ਜਾਂਦਾ ਹੈ ਕਿ ਪੈਂਤੀ ਅੱਖਰਾਂ ਦੀ ਵਰਣਮਾਲਾ ਉਸ ਵੇਲੇ ਮੌਜੂਦ ਸੀ, ਅਤੇ ੜ ਅੱਖਰ, ਜੋ ਬਿਨਾ ਪੰਜਾਬੀ ਤੋਂ ਹੋਰ ਕਿਸੇ ਭਾਸ਼ਾ ਵਿੱਚ ਨਹੀਂ, ਪੱਟੀ ਵਿੱਚ ਦੇਖੀਦਾ ਹੈ. ਪੱਟੀ ਵਿੱਚ ਅੱਖਰਕ੍ਰਮ ਇਉਂ ਹੈ:- ਸ ੲ ੳ ਙ ਕ ਖ ਗ ਘ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ ਹ ਅ. ਜਦ ਅਸੀਂ ਸ਼ਾਰਦਾ ਅਤੇ ਟਾਂਕਰੀ ਦੇ ਅੱਖਰਾਂ ਨਾਲ ਗੁਰਮੁਖੀ ਦੇ ਅੱਖਰ ਮਿਲਾਉਂਦੇ ਹਾਂ ਤਾਂ ਬਹੁਤ ਸ਼ਕਲਾਂ ਆਪੋਵਿੱਚੀ ਮਿਲਦੀਆਂ ਹਨ. ਗੁਰਮੁਖੀ ਅੱਖਰ ਸਮੇਂ ਦੇ ਫੇਰ ਨਾਲ ਜਿਸ ਤਰਾਂ ਆਪਣਾ ਸਰੂਪ ਬਦਲਦੇ ਰਹੇ ਹਨ ਉਹ ਅੱਗੇ ਦਿੱਤੇ ਚਿਤ੍ਰਾਂ ਤੋਂ ਪ੍ਰਤੀਤ ਹੋਵੇਗਾ- Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|