Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gulaal⒰. ਗੁਲੇ ਲਾਲਾ (ਲਾਲ ਫੁੱਲ) ਦਾ ਗੂੜਾ ਲਾਲ ਰੰਗ. ਉਦਾਹਰਨ: ਲਾਲ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ (ਗੂੜਾ ਲਾਲ ਰੰਗ). Raga Sireeraag 1, 12, 1:2 (P: 18).
|
SGGS Gurmukhi-English Dictionary |
deep red color of the flower Lala, attractive.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਗੁਲ ਲਾਲਹ ਜੇਹਾ ਸੁਰਖ਼. “ਲਾਲੁ ਗੁਲਾਲੁ ਗਹਬਰਾ ਸਚਾ ਰੰਗੁ.” (ਸ੍ਰੀ ਮਃ ੧) 2. ਸੰ. कीलाल ਕੀਲਾਲ. ਨਾਮ/n. ਪਾਣੀ. ਜਲ. ਪੰਜਾਬੀ ਵਿੱਚ ਅਨੇਕ ਥਾਂ ਕੱਕੇ ਦੀ ਥਾਂ ਗੱਗਾ ਹੋ ਜਾਂਦਾਹੈ, ਜਿਵੇਂ- ਕੰਦੁਕ ਦੀ ਥਾਂ ਗੇਂਦ, ਅਕ਼ਦ-ਅਗਦੁ, ਜ਼ਕਾਤ-ਜਗਾਤ, ਆਕਾਸ਼-ਆਗਾਸ, ਪ੍ਰਕਾਸ਼-ਪਰਗਾਸ, ਧਿਕ੍-ਧਿਗੁ, ਭਕ੍ਤ ਦੀ ਥਾਂ ਭਗਤ ਆਦਿ. “ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ.” (ਮਃ ੪ ਵਾਰ ਸ੍ਰੀ) ਸੈਂਕੜੇ ਹੱਥ ਡੂੰਘੇ ਕੀਲਾਲ (ਪਾਣੀ) ਵਿੱਚ ਅਲੇਪ ਕਮਲ ਹੈਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|