Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gæᴺdaa. ਇਕ ਵਡ ਅਕਾਰੀ ਜੰਗਲੀ ਜਾਨਵਰ ਜਿਸ ਦੇ ਨਕ ਉਪਰ ਸਿੰਗ ਹੁੰਦਾ ਹੈ. ਉਦਾਹਰਨ: ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ Raga Malaar 1, Vaar 25, Salok, 1, 2:3 (P: 1289).
|
English Translation |
n.m. rhinoceros, rhino.
|
Mahan Kosh Encyclopedia |
ਸੰ. गण्डक ਗੰਡਕ. ਨਾਮ/n. ਖੜਗ. ਤੁੰਗਮੁਖ. ਵਜ੍ਰਚਰਮਾ. ਵਾਰਧੀਨਸ. ਕੁਰਗ. ਨੱਕ ਪੁਰ ਸਿੰਗ ਰੱਖਣ ਵਾਲਾ ਜੰਗਲੀ ਭੈਂਸੇ ਜੇਹਾ ਪਸ਼ੁ Rhinoceros. “ਗੈਂਡਾ ਮਾਰਿ ਹੋਮ ਜਗੁ ਕੀਏ ਦੇਵਤਿਆ ਕੀ ਬਾਣੇ.” (ਮਃ ੧ ਵਾਰ ਮਲਾ) ਰਾਜ ਵੱਲਭ ਵਿਚ ਲਿਖਿਆ ਹੈ ਕਿ ਗੈਂਡੇ ਦਾ ਮਾਸ ਉਮਰ ਵਧਾਉਣ ਵਾਲਾ, ਪਿਤਰ ਅਤੇ ਦੇਵਤਿਆਂ ਨੂੰ ਤ੍ਰਿਪਤਿ ਦੇਣ ਵਾਲਾ ਹੈ. ਮਨੁ ਸਿਮ੍ਰਿਤਿ ਦੇ ਤੀਜੇ ਅਧ੍ਯਾਯ ਦੇ ੨੭੨ਵੇਂ ਸ਼ਲੋਕ ਵਿੱਚ ਗੈਂਡੇ ਦਾ ਮਾਸ ਸ਼੍ਰਾੱਧ ਵਿੱਚ ਵਰਤਣਾ ਵਿਧਾਨ ਕੀਤਾ ਹੈ. ਗੈਂਡੇ ਦੇ ਚਮੜੇ ਦੀ ਢਾਲ ਪੁਰਾਣੇ ਜ਼ਮਾਨੇ ਬਹੁਤ ਵਰਤੀ ਜਾਂਦੀ ਸੀ, ਜੋ ਤੀਰ ਅਤੇ ਤਲਵਾਰ ਦੇ ਘਾਉ ਤੋਂ ਰਖ੍ਯਾ ਕਰਦੀ ਸੀ. ਹਿੰਦੂਮਤ ਵਿੱਚ ਗੈਂਡੇ ਦੇ ਸਿੰਗ ਦਾ ਅਰਘਾ ਦੇਵਤਾ ਅਤੇ ਪਿਤਰਾਂ ਨੂੰ ਜਲ ਦੇਣ ਲਈ ਬਹੁਤ ਪਵਿਤ੍ਰ ਮੰਨਿਆ ਹੈ। 2. ਭਾਈ ਭਗਤੂਵੰਸ਼ੀ ਦੇਸੂ ਦਾ ਪੁਤ੍ਰ। 3. ਚਾਹਲ ਗੋਤ ਦਾ ਇੱਕ ਸੁਲਤਾਨੀਆਂ ਜੱਟ, ਜੋ ਦੇਸੂ (ਦੇਸਰਾਜ) ਦਾ ਪੁਤ੍ਰ ਅਤੇ ਭਿੱਖੀ ਪਿੰਡ (ਰਾਜ ਪਟਿਆਲਾ) ਦਾ ਵਸਨੀਕ ਸੀ. ਇਸ ਦੇ ਪਿਤਾ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਸਿੱਖ ਕੀਤਾ ਅਤੇ ਪੰਜ ਤੀਰ ਬਖ਼ਸ਼ੇ ਸਨ, ਪਰ ਇਸਤ੍ਰੀ ਦੇ ਆਖੋ ਇਹ ਫੇਰ ਸ਼੍ਰਧਾ ਰਹਿਤ ਹੋ ਗਿਆ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|