Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Goree. 1. ਇਸਤ੍ਰੀ, ਸੁੰਦਰ ਰੰਗ ਵਾਲੀ ਇਸਤ੍ਰੀ। 2. ਚਿੱਟੀ। 3. ਕਬਰਾਂ ਵਿਚ। ਉਦਾਹਰਨਾ: 1. ਗੋਰੀ ਸੇਤੀ ਤੁਟੈ ਭਤਾਰੁ ॥ Raga Maajh 1, Vaar 12, Salok, 1, 2:3 (P: 143). 2. ਪਾਨੀ ਮੈਲਾ ਮਾਟੀ ਗੋਰੀ ॥ (ਇਥੇ ਭਾਵ ਹੈ ਨਾਲ, ਸਾਥ). Raga Gaurhee, Kabir, 60, 1:1 (P: 336). 3. ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ ॥ Salok, Farid, 46:2 (P: 1380).
|
SGGS Gurmukhi-English Dictionary |
[P. n.] A beautiful woman, a lovely woman
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj.f. same as ਗੋਰਾ n.f. a beautiful woman.
|
Mahan Kosh Encyclopedia |
ਨਾਮ/n. ਗੋਲੀ. ਗੋਲਿਕਾ. “ਛੁਟੈ ਬਾਣ ਗੋਰੀ.” (ਵਿਚਿਤ੍ਰ) 2. ਗੌਰੀ. ਦੁਰਗਾ. ਪਾਰਵਤੀ। 3. ਵਿ. ਗੋਰੇ ਰੰਗ ਵਾਲੀ. ਭਾਵ- ਸੁੰਦਰ ਇਸਤ੍ਰੀ. ਭਾਰਯਾ. ਵਹੁਟੀ. “ਗੋਰੀ ਸੇਤੀ ਤੁਟੈ ਭਤਾਰ.” (ਮਃ ੧ ਵਾਰ ਮਾਝ) “ਛੈਲ ਲਘੰਦੇ ਪਾਰਿ ਗੋਰੀ ਮਨੁ ਧੀਰਿਆ.” (ਆਸਾ ਫਰੀਦ) ਇਸ ਥਾਂ ਛੈਲ ਬ੍ਰਹਮਵੇੱਤਾ ਅਤੇ ਗੋਰੀ ਜਿਗ੍ਯਾਸੂ ਹੈ। 4. ਚਿੱਟੀ. “ਪਾਨੀ ਮੈਲਾ ਮਾਟੀ ਗੋਰੀ। ਇਸ ਮਾਟੀ ਕੀ ਪੁਤਰੀ ਜੋਰੀ.” (ਗਉ ਕਬੀਰ) ਮਾ ਦੀ ਰਕਤ ਮੈਲੀ, ਪਿਤਾ ਦੀ ਵੀਰਯ ਚਿੱਟਾ। 5. ਗ਼ੋਰ ਦਾ ਵਸਨੀਕ. ਦੇਖੋ- ਸ਼ਹਾਬੁੱਦੀਨ ਗ਼ੋਰੀ ਅਤੇ ਗੋਰ ੪। 6. ਬਾਦਾਮੀ ਰੰਗ ਵਾਲੀ ਗਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|