Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garih. 1. ਘਰ। 2. ਸਰੂਪ (ਭਾਵ)। 3. ਸੰਸਾਰ (ਭਾਵ)। 4. ਗ੍ਰਿਹਸਤ। ਉਦਾਹਰਨਾ: 1. ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥ Raga Sireeraag 3, 35, 1:1 (P: 26). ਉਦਾਹਰਨ: ਪ੍ਰਭੂ ਪੂਰਿ ਰਹਿਆ ਸਰਬ ਠਾਈ ਹਰਿ ਨਾਮ ਨਵਨਿਧਿ ਗ੍ਰਿਹ ਭਰੇ ॥ (ਹਿਰਦੇ ਰੂਪੀ ਘਰ). Raga Raamkalee 5, Rutee Salok, 4:3 (P: 928). ਜਾ ਕੈ ਗ੍ਰਿਹ ਮਹਿ ਸਗਲ ਨਿਧਾਨਾ ॥ Raga Bhairo 5, 55, 2:1 (P: 1152). ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥ (ਭਾਵ ਦਿਲ). Raga Saarang 5, 15, 4:2 (P: 1207). 2. ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥ Raga Maajh 5, 10, 2:1 (P: 97). 3. ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥ (ਇਸ ਸੰਸਾਰ ਵਿਚ). Raga Gaurhee 5, 89, 1:1 (P: 182). 4. ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥ Raga Goojree 3, Vaar 12, Salok, 3, 1:3 (P: 513). ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥ (ਗ੍ਰਿਹਸਤ). Raga Maaroo 1, Asatpadee 7, 1:2 (P: 1012). ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥ (ਗ੍ਰਿਹਸਤ ਤੇ ਐਸਵਰਜ਼). Raga Maaroo 5, Asatpadee 7, 2:1 (P: 1019).
|
SGGS Gurmukhi-English Dictionary |
1. house, household, family-life. 2. home, human form. 3. world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. गृह ਨਾਮ/n. ਘਰ. “ਗ੍ਰਿਹ ਬਨ ਸਮਸਰ.” (ਆਸਾ ਮਃ ੧) 2. ਕੁਟੁੰਬ. ਕੁੰਬਾ. ਪਰਿਵਾਰ. “ਵਿਚੇ ਗ੍ਰਿਹ ਗੁਰਬਚਨਿ ਉਦਾਸੀ.” (ਮਃ ੩ ਵਾਰ ਗੂਜ ੧) ਦੇਖੋ- ਨਵਗ੍ਰਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|