Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰat. 1. ਦਿਲ, ਮਨ ਅੰਤਹਕਰਣ। 2. ਸਰੀਰ ਅਥਵਾ ਜੀਵਨ। 3. ਪ੍ਰਭੂ (ਭਾਵ)। 4. ਘੜਾ। 5. ਰਸਤਾ। 6. ਘਾਟੀ। 7. ਘੜੀ, ਸਮਾਂ। 8. ਥਾਂ, ਸਥਾਨ। 9. ਸੌਖੇ, ਆਸਾਨ (ਮੁਹਾਵਰੇ ਵਿਚ)। ਉਦਾਹਰਨਾ: 1. ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥ (ਦਿਲ ਦੀ, ਅੰਦਰ ਦੀ). Raga Sireeraag 4, Vaar 20ਸ, 1, 1:1 (P: 91). ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ Raga Aaasaa 4, So-Purakh, 1, 2:1 (P: 11). 2. ਸਭ ਘਟ ਆਪੇ ਭੋਗਣਹਾਰਾ ॥ Raga Maajh 3, Asatpadee 7, 1:1 (P: 113). ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥ (ਸਰੀਰ, ਵਜੂਦ). Raga Gaurhee 5, Sukhmanee 13, 8:1 (P: 280). ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ (ਸਰੀਰ). Raga Sorath 3, 4, 1:1 (P: 601). 3. ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥ (ਇਕੋ ਪ੍ਰਭੂ ਵਿਚ). Raga Gaurhee 5, Sukhmanee 23, 1:3 (P: 293). 4. ਘਟ ਫੂਟੇ ਘਟਿ ਕਬਹਿ ਨ ਹੋਈ ॥ (ਸਰੀਰ ਰੂਪੀ). Raga Gaurhee, Kabir, Baavan Akhree, 10:2 (P: 340). ਘਟ ਫੂਟੈ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥ Raga Aaasaa, Kabir, 9, 2:2 (P: 478). ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥ Raga Tilang 9, 1, 1:2 (P: 726). 5. ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ Raga Gaurhee Ravidas, 1, 1:1 (P: 345). ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥ (ਔਖਾ ਰਸਤਾ). Raga Maaroo 1, Solhaa 21, 6:3 (P: 1042). 6. ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥ Raga Raamkalee 5, Vaar 9ਸ, 5, 2:1 (P: 961). 7. ਅਉਘਟ ਕੀ ਘਟ ਲਾਗੀ ਆਇ ॥ (ਔਖ ਦਾ ਸਮਾਂ ਆ ਗਿਆ). Raga Bhairo, Naamdev, 10, 21:2 (P: 1166). 8. ਸਭ ਕਾਰਣ ਕਰਦਾ ਕਰੇ ਘਟ ਅਉਘਟ ਘਟ ਥਾਪਿ ॥ Raga Saarang 4, Vaar 6, Salok, 1, 2:4 (P: 1239). 9. ਸਭ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥ (ਸੌਖੇ). Raga Saarang 4, Vaar 6, Salok, 1, 2:4 (P: 1239).
|
SGGS Gurmukhi-English Dictionary |
[1. Sk. P. n. 3. P. v.] 1. heart, mind. 2. Pitcher connoting body. 3. To get less, to lessen. 4. Path. 5. (from P. Ghara) to mould, fashion, forge
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. dark/ dense or heavy clouds, rain-clouds. (2) n.m. pitcher; fig. heart, mind, body.
|
Mahan Kosh Encyclopedia |
ਸੰ. घट्. ਧਾ. ਹੋਣਾ, ਕਰਨਾ, ਘੋਟਣਾ, ਇੱਕਠਾ ਕਰਨਾ, ਚਮਕਣਾ, ਦੁੱਖ ਦੇਣਾ, ਸ਼ਬਦ ਕਰਨਾ। 2. ਨਾਮ/n. ਘੜਾ. ਕਲਸਾ. “ਭਭਕੰਤ ਘਟੰ ਅਤਿ ਨਾਦ ਹੁਯੰ.” (ਰਾਮਾਵ) 3. ਦੇਹ. ਸ਼ਰੀਰ. “ਘਟ ਫੂਟੇ ਕੋਊ ਬਾਤ ਨ ਪੂਛੈ.” (ਆਸਾ ਕਬੀਰ) 4. ਦਿਲ. ਮਨ. ਅੰਤਹਕਰਣ. “ਘਟ ਦਾਮਨਿ ਚਮਕਿ ਡਰਾਇਓ.” (ਸੋਰ ਮਃ ੫) “ਘਟ ਘਟ ਵਾਸੀ ਸਰਬ ਨਿਵਾਸੀ.” (ਸੂਹੀ ਛੰਤ ਮਃ ੫) 5. ਘਾਟੀ. ਦਰਾ। 6. ਹਾਥੀ ਦੇ ਕੰਨਾਂ ਉੱਪਰ ਉਭਰਿਆ ਹੋਇਆ ਸਿਰ ਦਾ ਹਿੱਸਾ, ਕੁੰਭ। 7. ਬੱਤੀ ਸੇਰ ਤੋਲ। 8. ਘਟਿਕਾ. ਘੜੀ. “ਅਉਘਟ ਦੀ ਘਟ ਲਾਗੀ ਆਇ.” (ਭੈਰ ਨਾਮਦੇਵ) ਵਿਪਦਾ ਦੀ ਘੜੀ ਆਲੱਗੀ। 9. ਬੱਦਲਾਂ ਦੀ ਘਟਾ। 10. ਵਿ. ਘੱਟ. ਕਮ. “ਘਟਿ ਫੂਟੇ ਘਟ ਕਬਹਿ ਨ ਹੋਈ.” (ਗਉ ਕਬੀਰ ਬਾਵਨ) ਦੇਹ ਨਾਸ਼ ਹੋਣ ਤੋਂ ਆਤਮਾ ਘੱਟ ਨਹੀਂ ਹੁੰਦਾ। 11. ਜਨਮਸਾਖੀ ਵਿੱਚ ਪੇਟ (ਉਦਰ) ਵਾਸਤੇ ਭੀ ਘਟ ਸ਼ਬਦ ਆਇਆ ਹੈ, ਯਥਾ- “ਭੁੱਖ ਦੇ ਮਾਰੇ ਮੇਰਾ ਘਟ ਮਿਲਗਇਆ ਹੈ, ਮੈਂ ਰਬਾਬ ਕਿਸ ਤਰਾਂ ਬਜਾਵਾਂ?” ਪੇਟ ਸੁਕੜ (ਸੁੰਗੜ) ਕੇ ਪਿੱਠ ਨਾਲ ਜਾ ਲੱਗਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|