Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰar⒤. 1. ਗ੍ਰਹਿ ਵਿਖੇ, ਨਿਵਾਸ ਸਥਾਨ ਤੇ। 2. (ਮਨ ਦੀ) ਹਾਲਤ। 3. ਆਤਮ ਸਰੂਪ। 4. ਹਿਰਦੇ/ਮਨ ਵਿਚ। 5. ਅਸਲੀ ਘਰ, ਪ੍ਰਭੂ ਦੀ ਹਜ਼ੂਰੀ। 6. ਸਰੂਪ। 7. ਸਰੀਰ। ਉਦਾਹਰਨਾ: 1. ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ Japujee, Guru Nanak Dev, 5:6 (P: 2). ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ॥ (ਭਾਵ ਮੌਤ ਦੇ ਸਹਿਮ, ਮੌਤ ਦੀ ਪਕੜ). Raga Gaurhee 1, Asatpadee 14, 1:1 (P: 227). ਬਾਹਰਿ ਬੈਲੁ ਗੋਨਿ ਘਰਿ ਆਈ ॥ (ਘਰ ਭਾਵ ਅੰਦਰ ਆ ਪਹੁੰਚੀ ਹੈ). Raga Aaasaa, Kabir, 22, 4:2 (P: 481). 2. ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ Raga Gaurhee 1, Sohlay, 1, 1:1 (P: 12). ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥ (ਹਾਲਾਤ). Raga Sireeraag 1, 18, 2:1 (P: 21). ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ (ਹਾਲਤ, ਥਾਂ). Raga Gaurhee 5, Sukhmanee 9, 8:2 (P: 275). ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥ (ਕਿਸ ਹਾਲਤ ਵਿਚ). Raga Gaurhee, Kabir, 18, 1:1 (P: 327). 3. ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥ Raga Gaurhee 5, Sohlay, 5, 3:2 (P: 13). 4. ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥ Raga Sireeraag 3, 49, 2:1 (P: 32). 5. ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥ Raga Sireeraag 3, 59, 1:2 (P: 37). ਦੂਖੁ ਨ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ ॥ Raga Gaurhee 5, Vaar 17:4 (P: 322). 6. ਨਿਰਭਉ ਕੈ ਘਰਿ ਤਾੜੀ ਲਾਵੈ ॥ (ਨਿਰਭਉ ਹਰੀ ਦੇ ਸਰੂਪ ਵਿਚ). Raga Gaurhee 1, Asatpadee 13, 5:2 (P: 226). 7. ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥ (ਹਰ ਸਰੀਰ ਵਿਚ). Raga Gaurhee 1, 18, 1:2 (P: 229).
|
SGGS Gurmukhi-English Dictionary |
[Var.] From Ghara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਘਰ, ਘਰੁ) ਦੇਖੋ: ਘਰ. ਘਰ ਵਿੱਚ, ਘਰ ਹੀ। ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥ (ਜਪ, ਮਃ 1). ਘਰ ਵਿੱਚ. ਗ੍ਰਿਹ ਮੇ. “ਘਰਿ ਬਾਹਰਿ{813} ਤੇਰਾ ਭਰਵਾਸਾ.” (ਧਨਾ ਮਃ ੫) 2. ਦੇਹ (ਸ਼ਰੀਰ) ਵਿੱਚ. “ਪਿੰਡਿ ਮੂਐ ਜੀਉ ਕਿਹ ਘਰਿ ਜਾਤਾ?” (ਗਉ ਕਬੀਰ) 3. ਘੜਕੇ. “ਕੋ ਘਰਿ ਘਰਿ ਲਾਵੜ ਹੈਂ ਨੀਕੇ.” (ਗੁਪ੍ਰਸੂ). Footnotes: {813} ਘਰ ਬਾਹਰ ਇਕੱਠਾ ਪਦ ਸ੍ਵਦੇਸ਼ ਅਤੇ ਵਿਦੇਸ਼ ਦਾ ਬੋਧਕ ਭੀ ਹੋਂਦਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|