Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰor. 1. ਸੰਘਣਾ, ਘੁਪ। 2. ਭਿਆਨਕ, ਡਰਾਉਣੇ। 3. ਘੋੜਾ। 4. ਘਨਘੋਰ, ਅਵਾਜ਼। 5. ਗਜਦਾ। 6. ਕਰੜੇ, ਸਖਤ। 7. ਡੂੰਘੇ। ਉਦਾਹਰਨਾ: 1. ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ Raga Soohee 1, 3, 1:1 (P: 729). 2. ਬਿਖਮ ਘੋਰ ਪੰਥਿ ਚਾਲਣਾ ਪ੍ਰਾਣੀ ਰਵਿ ਸਸਿ ਤਲ ਨ ਪ੍ਰਵੇਸੰ ॥ Raga Sireeraag, Trilochan, 2, 3:1 (P: 92). 3. ਘੋਰ ਮਹਲ ਸਦਾ ਰੰਗਿ ਰਾਤਾ ॥ Raga Soohee 5, 20, 2:1 (P: 741). ਘੋਰ ਬਿਨਾ ਕੈਸੇ ਅਸਵਾਰ ॥ Raga Gond, Kabir, 9, 3:3 (P: 872). 4. ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥ Raga Malaar 4, 8, 2:1 (P: 1265). 5. ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ ॥ Raga Malaar 1, Asatpadee 1, 3:2 (P: 1273). 6. ਘੋਰ ਦੁਖੵੰ ਅਨਿਕ ਹਤੵੰ ਜਨਮ ਦਾਰਿੰਦ੍ਰ ਮਹਾ ਬਿਖੵਾਦੰ ॥ ਸਸਾ 5, 18:1 (P: 1355). 7. ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥ Sava-eeay of Guru Arjan Dev, Ga-yand, 6:2 (P: 1409).
|
SGGS Gurmukhi-English Dictionary |
[1. n. 2. Sk. Adj.] 1. (from Sk. Ghotka) horse. 2. Frightening, terrible, thunder
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. intense, horrible, terrible, dire, flagrant, egregious, too much.
|
Mahan Kosh Encyclopedia |
ਨਾਮ/n. ਘੋਟ. ਘੋੜਾ. “ਮ੍ਰਿਗ ਪਕਰੇ ਬਿਨ ਘੋਰ ਹਥੀਆਰ.” (ਭੈਰ ਮਃ ੫) “ਘੋਰ ਬਿਨਾ ਕੈਸੇ ਅਸਵਾਰ?” (ਗੌਂਡ ਕਬੀਰ) 2. ਸੰ. ਵਿ. ਗਾੜ੍ਹਾ. ਸੰਘਣਾ। 3. ਭਯੰਕਰ. ਡਰਾਉਣਾ. “ਗੁਰ ਬਿਨੁ ਘੋਰ ਅੰਧਾਰ.” (ਮਃ ੨ ਵਾਰ ਆਸਾ) 4. ਦਯਾਹੀਨ. ਕ੍ਰਿਪਾ ਰਹਿਤ. ਬੇਰਹਮ। 5. ਨਾਮ/n. ਗਰਜਨ. ਗੱਜਣ ਦੀ ਕ੍ਰਿਯਾ. “ਚਾਤ੍ਰਕ ਮੋਰ ਬੋਲਤ ਦਿਨ ਰਾਤੀ ਸੁਨਿ ਘਨਹਰ ਕੀ ਘੋਰ.” (ਮਲਾ ਮਃ ੪ ਪੜਤਾਲ) 6. ਧ੍ਵਨਿ. ਗੂੰਜ. “ਤਾਰ ਘੋਰ ਬਾਜਿੰਤ੍ਰ ਤਹਿ.” (ਮਃ ੧ ਵਾਰ ਮਲਾ) 7. ਦੇਖੋ- ਘੋਲਨਾ. “ਮ੍ਰਿਗਮਦ ਗੁਲਾਬ ਕਰਪੂਰ ਘੋਰ.” (ਕਲਕੀ) “ਹਲਾਹਲ ਘੋਰਤ ਹੈਂ.” (ਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|