Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chakar. 1. ਗੋਲ ਰਸਤਾ। 2. ਚੰਦਨ ਨਾਲ ਗੋਲ ਚੱਕਰ ਦਾ ਨਿਸ਼ਾਨ ਜੋ ਵੈਸ਼ਨੋ ਲੋਕ ਬਾਹਾਂ ਉਪਰ ਬਣਾਉਂਦੇ ਹਨ, ਯਾਤਰਾ ਸਮੇਂ ਵੀ ਇਹ ਚੱਕਰ। 3. ਧਾਤ ਦਾ ਬਣਿਆ ਦੰਦਿਆਂ ਵਾਲਾ ਗੋਲ ਚੱਕਰ ਜੋ ਵਿਸ਼ਨੂੰ ਦੇ ਹੱਥ ਵਿਚ ਹੁੰਦਾ ਹੈ। 4. ਗੋਲਾਕਾਰ। 5. ਤਿਲਕ ਗਣੇਸ਼ ਆਦਿ ਜੋ ਬ੍ਰਾਹਮਣ ਪੂਜਾ ਸਮੇਂ ਬਣਾਂਦੇ ਹਨ; ਵਾਮ ਮਾਗੀਆਂ ਦਾ ਭੈਰਵ ਚਕ੍ਰ (ਮਹਾਨਕੋਸ਼)। ਉਦਾਹਰਨਾ: 1. ਉਲਟਤ ਪਵਨ ਚਕ੍ਰ ਖਟੁ ਭੇਦੇ ਸੁਰਤਿ ਸੁੰਨ ਅਨਰਾਗੀ ॥ Raga Gaurhee, Kabir, 47, 1:1 (P: 333). 2. ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥ Raga Raamkalee 5, Vaar 7ਸ, 5, 1:2 (P: 960). 3. ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥ Raga Maalee Ga-orhaa, Naamdev, 2, 1:1 (P: 988). 4. ਜਿਨਿ ਧਰ ਚਕ੍ਰ ਧਰੇ ਵੀਚਾਰੇ ॥ (ਧਰਤੀ ਦੇ ਚਕ੍ਰ (ਗੋਲਾਕਾਰ) ਨੂੰ ਸਿਆਣਪ ਨਾਲ ਚੁਕਿਆ ਹੈ). Raga Maaroo 1, Solhaa 12, 1:2 (P: 1032). 5. ਚਕ੍ਰ ਬਣਾਇ ਕਰੈ ਪਾਖੰਡ ॥ Raga Bhairo 5, 53, 1:3 (P: 1151).
|
SGGS Gurmukhi-English Dictionary |
[Sk. n.] Revoluation, turning
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਚਕਵਾ. ਚਕ੍ਰਵਾਕ. ਸੁਰਖ਼ਾਬ। 2. ਸਮੁਦਾਯ. ਗਰੋਹ। 3. ਦੇਸ਼. ਮੰਡਲ. “ਚਕ੍ਰਪਤਿ ਆਗ੍ਯਾਵਰਤੀ.” (ਸਲੋਹ) 4. ਦਿਸ਼ਾ. ਤਰਫ. ਸਿਮਤ. “ਚਤੁਰ ਚਕ੍ਰ ਵਰਤੀ.” (ਜਾਪੁ) 5. ਸੈਨਾ. ਫ਼ੌਜ. “ਭੇਦਕੈ ਅਰਿਚਕ੍ਰ.” (ਸਲੋਹ) 6. ਰਥ ਦਾ ਪਹੀਆ. “ਸ੍ਯੰਦਨ ਚਕ੍ਰ ਸਬਦ ਦਿਸਿ ਠੌਰ.” (ਗੁਪ੍ਰਸੂ) 7. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ.{824} “ਚਕ੍ਰ ਚਲਾਇ ਗਿਰਾਇ ਦਯੋ ਅਰਿ.” (ਚੰਡੀ ੧) 8. ਘੁਮਿਆਰ (ਕੁੰਭਕਾਰ) ਦਾ ਚੱਕ। 9. ਆਗ੍ਯਾ. ਹੁਕੂਮਤ. “ਚਤੁਰ ਦਿਸ ਚਕ੍ਰ ਫਿਰੰ.” (ਅਕਾਲ) 10. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। 11. ਦੇਹ ਦੇ ਛੀ ਚਕ੍ਰ. ਦੇਖੋ- ਖਟਚਕ੍ਰ। 12. ਜਲ ਦੀ ਭੌਰੀ. ਘੁੰਮਣਵਾਣੀ. “ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ.” (ਚੰਡੀ ੧) 13. ਸਾਮੁਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. “ਚਕ੍ਰ ਚਿਹਨ ਅਰੁ ਬਰਣ ਜਾਤਿ.” (ਜਾਪੁ) 14. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ, ਪਸ਼ੁਚਕ੍ਰ, ਵੀਰਚਕ੍ਰ, ਦਿਵ੍ਯਚਕ੍ਰ. ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). “ਚਕ੍ਰ ਬਣਾਇ ਕਰੈ ਪਾਖੰਡ.” (ਭੈਰ ਮਃ ੫) 15. ਪਾਖੰਡ. ਦੰਭ। 16. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸ਼ਨੁ ਦੇ ਚਕ੍ਰ ਦਾ ਚਿੰਨ੍ਹ. “ਕਰਿ ਇਸਨਾਨ ਤਨਿ ਚਕ੍ਰ ਬਣਾਏ.” (ਪ੍ਰਭਾ ਅ: ਮਃ ੫) “ਦੇਹੀ ਧੋਵੈ ਚਕ੍ਰ ਬਣਾਏ.” (ਵਾਰ ਰਾਮ ੨ ਮਃ ੫) 17. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. 18. ਵਲਗਣ. ਘੇਰਾ. Circle। 19. ਪਹਾੜ. ਪਰਬਤ. Footnotes: {824} ਇਸ ਵੇਲੇ ਚਕ੍ਰ ਦੀ ਧਾਰ ਦੰਦੇਦਾਰ ਨਹੀਂ ਵੇਖੀ ਜਾਂਦੀ, ਪੁਰਾਣੇ ਚਕ੍ਰ ਸਭ ਆਰੇ ਜੇਹੇ ਦੰਦੇਦਾਰ ਹੁੰਦੇ ਸਨ. ਦੇਖੋ- ਸ਼ਸਤ੍ਰ.
Mahan Kosh data provided by Bhai Baljinder Singh (RaraSahib Wale);
See https://www.ik13.com
|
|