Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalaa-ee. 1. ਤੋਰ ਲਵਾਂ, ਅਗੇ ਲਾ ਲਵਾਂ। 2. ਚਲ ਸਕਦੀ ਹੈ। 3. ਦਾਗੀ। 4. ਅਰੰਭ ਕੀਤੇ/ਤੋਰੇ ਹਨ। 5. ਚਲਾ ਰਿਹਾ/ਵਰਤ ਰਿਹਾ ਹੈ। 6. ਤੋਰਦਾ ਹੈ, ਚਲਾਂਦਾ ਹੈ। ਉਦਾਹਰਨਾ: 1. ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥ Raga Maajh 1, Vaar 19ਸ, 1, 1:2 (P: 147). 2. ਮਾਨੁਖ ਕੀ ਕਹੁ ਕੇਤ ਚਲਾਈ ॥ Raga Aaasaa 5, 79, 2:2 (P: 390). 3. ਓਨੑੀ ਤੁਪਕ ਤਾਣਿ ਚਲਾਈ ਓਨੑੀ ਹਸਤਿ ਚਿੜਾਈ ॥ Raga Aaasaa 1, Asatpadee 12, 5:2 (P: 418). 4. ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ Raga Aaasaa, Kabir, 8, 1:1 (P: 477). ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥ (ਆਰੰਭੀ). Raga Soohee 4, Chhant 2, 2:6 (P: 774). 5. ਚੰਦੁ ਸੂਰਜੁ ਦੁਇ ਸਾਥ ਚਲਾਈ ॥ (ਚੰਦ ਸੂਰਜ ਦੋਵੇਂ ਨਾਲ ਚਲਾਈਆਂ ਹਨ). Raga Aaasaa, Kabir, 36, 2:2 (P: 484). 6. ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ Raga Soohee 4, 10, 6:1 (P: 734). ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥ (ਚਲਾਉਂਦਾ/ਤੋਰਦਾ). Raga Maaroo 1, Solhaa 4, 3:3 (P: 1023).
|
Mahan Kosh Encyclopedia |
ਨਾਮ/n. ਚਲਣ ਦੀ ਕ੍ਰਿਯਾ. ਚਲਣ ਦਾ ਭਾਵ। 2. ਗਤਿ. ਚਾਲ। 3. ਜ਼ਿਕਰ. ਪ੍ਰਸੰਗ. “ਮਾਨੁਖ ਕੀ ਕਹੁ ਕੇਤ ਚਲਾਈ?” (ਆਸਾ ਮਃ ੫) ਆਦਮੀ ਦੀ ਕੀ ਕਥਾ ਕਹਿਣੀ ਹੈ? Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|