Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaaraa. 1. ਤਦਬੀਰ, ਉਪਾਉ। 2. ਵਾਹ/ਜੋਰ ਨਹੀ ਜਾਂਦੀ। 3. ਆਚਾਰ। 4. ਹੀਲਾ, ਇਲਾਜ। ਉਦਾਹਰਨਾ: 1. ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥ Raga Aaasaa 1, Sodar, 2, 4:3 (P: 9). 2. ਜਿਸੁ ਠਾਕੁਰ ਸਿਉ ਨਾਹੀ ਚਾਰਾ ॥ Raga Gaurhee 5, Sukhmanee 5, 1:5 (P: 268). 3. ਅਠ ਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ॥ Raga Soohee 5, Chhant 10, 3:5 (P: 784). 4. ਜਿਉ ਤੁਮੑ ਰਾਖਹੁ ਤਿਉ ਰਹਾ ਅਵਰੁ ਨਹੀ ਚਾਰਾ ॥ Raga Bilaaval 5, 35, 2:1 (P: 809). ਕੀਤੇ ਕਾ ਨਾਹੀ ਕਿਹੁ ਚਾਰਾ ॥ (ਉਜਰ). Raga Maaroo 1, Solhaa 22, 1:2 (P: 1042).
|
SGGS Gurmukhi-English Dictionary |
[n.] (from Per. Cāraha) remedy, redress, recourse
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. fodder, forage; effort, attempt, recourse, resource, remedy.
|
Mahan Kosh Encyclopedia |
ਨਾਮ/n. ਚਰਯਾ. ਆਚਾਰ. “ਮਹਾ ਨਿਰਮਲ ਚਾਰਾ.” (ਸੂਹੀ ਛੰਤ ਮਃ ੫) 2. ਚਰਨ (ਖਾਣ) ਯੋਗ੍ਯ ਪਦਾਰਥ। 3. ਖ਼ਾਸ ਕਰਕੇ ਪਸ਼ੂਆਂ ਦੇ ਚਰਨ ਦੀ ਵਸਤੁ। 4. ਫ਼ਾ. [چارہ] ਚਾਰਹ. ਸਹਾਇਤਾ। 5. ਉਪਾਉ. ਯਤਨ. “ਜਿਉ ਤੁਮ ਰਾਖਹੁ ਤਿਉ ਰਹਾ, ਅਵਰ ਨਹੀ ਚਾਰਾ.” (ਬਿਲਾ ਮਃ ੪) 6. ਵਸ਼. ਜ਼ੋਰ. “ਜਿਸੁ ਠਾਕੁਰ ਸਿਉ ਨਾਹੀ ਚਾਰਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|