Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫ. 1. ਮਨ, ਦਿਲ, ਅੰਤਹਕਰਣ। 2. ਚਿਤ੍ਰਕਾਰੀ (ਸ਼ਬਦਾਰਥ)। ਉਦਾਹਰਨਾ: 1. ਮਨਮੁਖ ਮੂੜ ਮਾਇਆ ਚਿਤ ਵਾਸੁ ॥ Raga Gaurhee 1, Asatpadee 3, 7:2 (P: 222). ਜਿਨ ਕੇ ਚਿਤ ਕਠੋਰ ਹਹਿ ਸਿ ਬਹਹਿ ਨ ਸਤਿਗੁਰ ਪਾਸਿ ॥ Raga Gaurhee 4, Vaar 26:1 (P: 314). 2. ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥ (ਸੰਥਿਆ ਇਥੇ ਵੀ ਅਰਥ ‘ਦਿਲ’ ਹੀ ਕਰਦਾ ਹੈ). Chaobolay 5, 10:1 (P: 1364).
|
SGGS Gurmukhi-English Dictionary |
1. mind, brain, intellect; mind’s inclination/interest, attention, consciousness, remembering. 2. figure. 3. Chitr (one of the two mythical scribes who keep record of the good or bad deeds of human beings).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਚਿੱਤ. ਦੇਖੋ- ਅੰਤਹਕਰਣ. “ਰੇ ਚਿਤ, ਚੇਤਸਿ ਕੀਨ ਦਇਆਲ?” (ਆਸਾ ਧੰਨਾ) 2. ਸੰ. चित्. ਧਾ. ਵਿਚਾਰ ਕਰਨਾ, ਯਾਦ ਕਰਨਾ। 3. ਨਾਮ/n. ਗ੍ਯਾਨ. ਚੇਤਨਾ। 4. ਵਿ. ਚਿਣਿਆ ਹੋਇਆ। 5. ਢਕਿਆ ਹੋਇਆ। 6. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ- ਮਨ ੧੧। 7. ਦੇਖੋ- ਚਿੱਤ ੨। 8. ਚਿਤਵਤ ਦਾ ਸੰਖੇਪ. ਦੇਖਣਸਾਰ. “ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ.” (ਚੰਡੀ ੧) ਦੇਖਦੇ ਹੀ ਮਨ ਹਰਲੀਨੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|