Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiṫ⒤. 1. ਚਿਤ ਅੰਦਰ, ਮਨ ਵਿਚ। 2. ਚਿਤਰਣ। 3. ਯਾਦ। 4. ਸੁਣਦਾ ਹੈ (ਭਾਵ)। 5. ਖਿਆਲ/ਧਿਆਨ (ਨਾ ਆਉਣਾ)। ਉਦਾਹਰਨਾ: 1. ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥ (ਯਾਦ ਨਹੀਂ ਆਉਂਦੇ). Japujee, Guru Nanak Dev, 27:16 (P: 6). ਉਦਾਹਰਨ: ਏਨੈ ਚਿਤਿ ਕਠੋਰਿ ਸੇਵ ਗਵਾਈਐ ॥ (ਮਨ). Raga Maajh 1, Vaar 17:3 (P: 146). 2. ਦੁਯਾ ਕਾਗਲੁ ਚਿਤਿ ਨ ਜਾਣਦਾ ॥ (ਭਾਵ ਲਿਖਣਾ). Raga Sireeraag 5, Asatpadee 29, 3:2 (P: 73). 3. ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ Raga Gaurhee 5, Vaar 3, Salok, 5, 1:1 (P: 318). ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥ (ਯਾਦ ਕਰ). Raga Aaasaa 3, Patee, 15:1 (P: 435). 4. ਆਪਿ ਉਲਾਮੑੇ ਚਿਤਿ ਧਰੇਇ ॥ Raga Aaasaa 1, 3, 2:2 (P: 349). 5. ਪ੍ਰਭ ਦੇਖਦਿਆ ਦੁਖ ਭੁਖ ਗਈ ਢਾਢੀ ਕਉ ਮੰਗਣੁ ਚਿਤਿ ਨ ਆਵੈ ॥ Raga Maaroo 5, Vaar 9:6 (P: 1097).
|
SGGS Gurmukhi-English Dictionary |
[Var.] From Citta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਚਿੱਤਣ (ਚਿਤ੍ਰ) ਦੀ ਕ੍ਰਿਯਾ. “ਦੁਯਾ ਕਾਗਲੁ ਚਿਤਿ ਨ ਜਾਣਦਾ.” (ਸ੍ਰੀ ਮਃ ੫) ਕਰਤਾਰ ਦੀ ਮਹਿਮਾ ਤੋਂ ਛੁੱਟ ਦੂਜਾ ਕਾਗਜ ਲਿਖਣਾ ਨਹੀਂ ਜਾਣਦਾ। 2. ਚਿੱਤ ਵਿੱਚ. ਚਿੱਤ ਅੰਦਰ. “ਹਰਿਨਾਮੁ ਚਿਤਿ ਨ ਆਵਈ.” (ਮਲਾ ਅ: ਮਃ ੩) 3. ਸੰ. ਚਿਤਾ. ਚਿਖਾ। 4. ਸਮੂਹ. ਢੇਰ। 5. ਚਿਣਾਈ. ਇੱਟ ਪੱਥਰ ਆਦਿ ਦੇ ਚਿਣਨ ਦੀ ਕ੍ਰਿਯਾ। 6. ਚੈਤਨ੍ਯਤਾ। 7. ਦੁਰਗਾ। 8. ਦੇਖੋ- ਡਾਕੀ ੨। 9. ਨਿਰਵਿਕਲਪ ਗ੍ਯਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|