Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheej. 1. ਚੋਜ, ਕੌਤਕ, ਮੌਜ। 2. ਵਡਿਆਈ ਵਾਲੇ, ਗੁਣ ਵਾਲੇ। 3. ਵਸਤ, ਪਦਾਰਥ। ਉਦਾਹਰਨਾ: 1. ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ Raga Aaasaa 1, Vaar 17:3 (P: 472). 2. ਨਿਚੀਜਿਆਂ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ Raga Sorath 5, 62, 1:2 (P: 624). 3. ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥ Raga Tilang 5, 4, 4:1 (P: 724).
|
SGGS Gurmukhi-English Dictionary |
[1. n. 2. P. n.] 1. (from Per. Cīza) thing 2. enjoyment, pleasure
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਚੀਜੁ) ਫ਼ਾ. [چِیز] ਨਾਮ/n. ਵਸਤੁ. ਪਦਾਰਥ. ਦ੍ਰਵ੍ਯ. “ਏਕੁ ਚੀਜੁ ਮੁਝੈ ਦੇਹਿ, ਅਵਰ ਜਹਰਚੀਜ ਨ ਭਾਇਆ.” (ਮਃ ੧ ਵਾਰ ਮਲਾ) 2. ਭੋਜਨ. ਅੰਨ. ਅਹਾਰ. “ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ.” (ਮਃ ੨ ਵਾਰ ਮਾਝ) ਇਹ ਇਸ਼ਾਰਾ ਹੈ ਉਸ ਰਸਮ ਵੱਲ, ਜੋ ਯਗ੍ਯ ਵਿੱਚ ਪ੍ਰਿਥਿਵੀ ਨੂੰ ਅੰਨ ਦੀ ਬਲਿ ਅਰਪੀ ਜਾਂਦੀ ਹੈ. ਭਾਵ- ਇਹ ਹੈ ਕਿ ਜਿਵੇਂ- ਸਮੁੰਦਰ ਨੂੰ ਜਲਦਾਨ ਹੈ, ਤਿਵੇਂ- ਪ੍ਰਿਥਿਵੀ ਨੂੰ ਅੰਨਦਾਨ ਹੈ। 3. ਚੋਜ (ਖੇਲ-ਕੌਤਕ) ਦੀ ਥਾਂ ਭੀ ਚੀਜ ਸ਼ਬਦ ਆਇਆ ਹੈ. “ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|