Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheeṫ. 1. ਚਿਤ, ਮਨ। 2. ਬਾਤ (ਸਮਾਸ ‘ਬਾਤ ਚੀਤ’ ਵਿਚ)। ਉਦਾਹਰਨਾ: 1. ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥ Raga Gaurhee 5, 108, 1:2 (P: 187). 2. ਬਾਤ ਚੀਤ ਸਭ ਰਹੀ ਸਿਆਨਪ ॥ Raga Gaurhee 5, Baavan Akhree, 39:7 (P: 258).
|
SGGS Gurmukhi-English Dictionary |
[Var.] From Citta
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਚੀਤੁ) ਸੰ. चित्त- ਚਿੱਤ. ਅੰਤਹਕਰਣ. “ਪ੍ਰਭੁ ਸਿਉ ਲਾਗਿਰਹਿਓ ਮੇਰਾ ਚੀਤੁ.” (ਧਨਾ ਮਃ ੫) 2. ਯਾਦ. ਸਮਰਣ. ਚਿੰਤਨ. “ਮਨੂਆ ਡੋਲੈ ਚੀਤ ਅਨੀਤਿ.” (ਬਸੰ ਅ: ਮਃ ੧) ਅਨੀਤਿ ਚਿੰਤਨ ਕਰਦਾ ਮਨੂਆ ਡੋਲੈ। 3. ਚਿਤ੍ਰ ਦੀ ਥਾਂ ਭੀ ਚੀਤ ਸ਼ਬਦ ਆਇਆ ਹੈ. “ਅਨਿਕ ਗੁਪਤ ਪ੍ਰਗਟੇ ਤਹਿ ਚੀਤ.” (ਸਾਰ ਅ: ਮਃ ੫) ਚੀਤਗੁਪਤ. ਚਿਤ੍ਰਗੁਪਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|