Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺḋar. 1. ਚੰਦ, ਚੰਦਰਮਾ। 2. ਸੁੰਦਰ, ਸੋਹਣਾ। ਉਦਾਹਰਨਾ: 1. ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥ Raga Saarang 5, 139, 1:1 (P: 1231). 2. ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥ Chaobolay 5, 10:1 (P: 1364).
|
SGGS Gurmukhi-English Dictionary |
moon. beautiful (like moon).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਚੰਦ੍ਰਮਾ. ਚਾਂਦ। 2. ਮੋਰ ਦੇ ਪੰਖ (ਖੰਭ) ਪੁਰ ਚੰਦ੍ਰ ਜੇਹਾ ਚਿੰਨ੍ਹ। 3. ਜਲ। 4. ਸੁਵਰਣ. ਸੋਨਾ। 5. ਨੈਪਾਲ ਦੇ ਰਾਜ ਦਾ ਇੱਕ ਪਰਬਤ. ਦੇਖੋ- ਚੰਦ੍ਰਗਿਰਿ। 6. ਕਪੂਰ। 7. ਮੋਤੀ, ਜੋ ਗੁਲਾਬੀ ਝਲਕ ਵਾਲਾ ਹੋਵੇ। 8. ਯੋਗਮਤ ਅਨੁਸਾਰ ਇੜਾ ਸ੍ਵਰ। 9. ਇੱਕ ਗਿਣਤੀ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ। 10. ਅਰਧਚੰਦ੍ਰ ਬਾਣ. “ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈਂ.” (ਚਰਿਤ੍ਰ ੯੬) 11. ਵਿ. ਸੁੰਦਰ. ਮਨੋਹਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|