Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaᴺḋaraavl⒤. ਇਕ ਗੋਪੀ ਜਿਸ ਨੂੰ ਦੁਆਪਰ ਵਿਚ ਯਾਦਵ ਰੂਪ ਵਿਚ ਕ੍ਰਿਸ਼ਨ ਜੀ ਨੇ ਜੋਰ ਨਾਲ ਛਲਿਆ. ਉਦਾਹਰਨ: ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ ॥ Raga Aaasaa 1, Vaar 13, Salok, 1, 2:7 (P: 470).
|
SGGS Gurmukhi-English Dictionary |
[1. sk. n.] 1. the moon clan 2. name of a Gopi, who was wife of Govardhanamala, and eloped with Lord Krishna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਚੰਦ੍ਰਾਵਲੀ) ਵਿੰਦੁਮਤੀ ਦੇ ਉਦਰ ਤੋਂ ਚੰਦ੍ਰਭਾਨੁ ਦੀ ਕੰਨ੍ਯਾ (ਇੱਕ ਗੋਪੀ), ਜਿਸ ਤੇ ਕ੍ਰਿਸ਼ਨ ਜੀ ਮੋਹਿਤ ਹੋਗਏ ਸਨ ਅਤੇ ਅਨੇਕ ਉਪਾਵਾਂ ਨਾਲ ਕਾਬੂ ਕੀਤੀ ਸੀ. ਇਹ ਗੋਵਰਧਨਮੱਲ ਦੀ ਇਸਤ੍ਰੀ ਸੀ, ਅਤੇ ਕਰੇਲਾ ਪਿੰਡ ਵਿੱਚ ਰਹਿੰਦੀ ਸੀ. “ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨ ਜਾਦਮੁ ਭਇਆ.” (ਵਾਰਾ ਆਸਾ) 2. ਚੰਦ੍ਰਵੰਸ਼ ਦੀ ਲੜੀ. ਚੰਦ੍ਰਕੁਲ ਦੀ ਪੀੜ੍ਹੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|