Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰaṫar. ਛੱਤਰ, ਰਾਜਿਆਂ ਦਾ ਰਾਜ ਦਾ ਚਿੰਨੁ. ਉਦਾਹਰਨ: ਪਾਤਿਸਾਹੁ ਛਤ੍ਰ ਸਿਰ ਸੋਊ ॥ Raga Gaurhee 5, Baavan Akhree, 37:7 (P: 258).
|
SGGS Gurmukhi-English Dictionary |
[Sk. n.] Canopy, umbrella
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਦੇਖੋ- ਛਤੁ. “ਛਤ੍ਰ ਨ ਪਤ੍ਰ ਨ ਚਉਰ ਨ.” (ਸਵੈਯੇ ਸ੍ਰੀ ਮੁਖਵਾਕ ਮਃ ੫). “ਲਹਿਣੇ ਧਰਿਓਨੁ ਛਤ੍ਰੁ ਸਿਰਿ” (ਵਾਰ ਰਾਮ ੩). 2. ਸੰ. ਛਤ੍ਵਰ ਦਾ ਸੰਖੇਪ. ਘਰ. ਨਿਵਾਸ. “ਸੰਲਗਨ ਸਭ ਮੁਖ ਛਤ੍ਰ.” (ਮਾਰੂ ਅ: ਮਃ ੫) ਆਕਾਸ਼ ਸਭ ਨਾਲ ਸਮਾਨ ਲੱਗਾ ਹੋਇਆ ਅਤੇ ਸਭ ਲਈ ਸੁਖਦਾਈ ਨਿਵਾਸ ਦਾ ਅਸਥਾਨ ਹੈ। 3. ਵਿ. ਛਤ੍ਰਾਕਾਰ. ਘਟਾਟੋਪ. “ਦਹ ਦਿਸ ਛਤ੍ਰ ਮੇਘ ਘਟਾ.” (ਸੋਰ ਮਃ ੫) 4. ਕ੍ਸ਼ਤ੍ਰਿਯ. ਛਤ੍ਰੀ. ਦੇਖੋ- ਛਿਤੰਕੀਸ. 5. ਕ੍ਸ਼ਤ੍ਰਿਯਯੂਥ. ਸ਼ਸਤ੍ਰਧਾਰੀਆਂ ਦਾ ਟੋਲਾ. “ਬਾਰਹ ਜੋਜਨ ਛਤ੍ਰੁ ਚਲੈਥਾ.” (ਧਨਾ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|