Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰootee. 1. ਛੁਟੜ ਹੋ ਗਈ। 2. ਛੱਡੀ ਹੋਈ, ਛੁਟੜ। 3. ਮੁਕਤ ਹੋ ਗਈ। 4. ਛਡੀ ਗਈ, ਤਿਆਗੀ ਗਈ। 5. ਪਿਛੇ/ਬਾਕੀ ਰਹਿ ਗਈ। 6. ਮੁਕ ਗਿਆ। 7. ਖਿਲਰੀ। ਉਦਾਹਰਨਾ: 1. ਦਰਿ ਘਰਿ ਢੋਈ ਨ ਲਹੈ ਛੂਟੀ ਦੂਜੈ ਸਾਦਿ ॥ Raga Sireeraag 1, Asatpadee 5, 5:3 (P: 56). ਉਦਾਹਰਨ: ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ ॥ (ਛੱਡ ਦਿਤੀ). Raga Dhanaasaree 1, Chhant 3, 1:6 (P: 689). 2. ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥ (ਛੁਟੜ ਦੀ ਰਾਤ ਨਿਖਸਮੀ ਹੋ ਗਈ). Raga Dhanaasaree 1, Chhant 3, 4:4 (P: 689). 3. ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥ Raga Gaurhee 4, 43, 1:3 (P: 165). 4. ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥ Raga Gaurhee 1, Asatpadee 1, 1:3 (P: 220). ਪਰ ਨਿੰਦਾ ਮੁਖ ਤੇ ਨਹੀ ਛੂਟੀ ਨਿਫਲ ਭਈ ਸਭ ਸੇਵਾ ॥ Raga Saarang, Parmaanand, 1, 1:2 (P: 1253). 5. ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥ Raga Aaasaa, Kabir, 16, 5:2 (P: 480). 6. ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥ Raga Aaasaa, Kabir, 28, 2:2 (P: 483). ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥ (ਮੁਕ ਗਈ). Raga Dhanaasaree 4, 6, 2:2 (P: 668). ਅਵਰ ਛੂਟੀ ਸਭ ਆਸ ॥ (ਮੁੱਕ ਗਈ). Raga Raamkalee 5, 44, 1:3 (P: 896). 7. ਲਟ ਛੂਟੀ ਵਰਤੈ ਬਿਕਰਾਲ ॥ (ਲਿਟਾਂ ਖਿਲਾਰੀ). Raga Bhairo, Kabir, Asatpadee 2, 5:3 (P: 1163).
|
|