Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cʰʰod⒤. 1. ਛਡ/ਤਿਆਗ ਦੇ। 2. ਪਿਛੇ ਛਡਨਾ/ਰਹਿ ਜਾਣਾ। 3. ਪਿਛੇ ਛਡਨਾ, ਵੱਖ ਹੋਣਾ। 4. ਛਡ ਦੇ, ਪਿਛੇ ਨਾ ਪੈ, ਭੁਲ ਜਾ, ਨੂੰ ਅਧਾਰ ਨਾ ਬਣਾ। ਉਦਾਹਰਨਾ: 1. ਮਨ ਰੇ ਹਉਮੈ ਛੋਡਿ ਗੁਮਾਨੁ ॥ (ਛਡਣਾ ਦਾ ‘ਹੁਕਮੀ’ ਰੂਪ). Raga Sireeraag 1, 19, 1:1 (P: 21). ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥ (ਛੱਡ/ਤਿਆਗ ਕੇ). Raga Sireeraag 3, 53, 4:2 (P: 34). 2. ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥ Raga Sireeraag 4, Pahray 3, 3:4 (P: 77). ਛੋਡਿ ਚਲੈ ਤ੍ਰਿਸ਼ਨਾ ਨਹੀ ਬੂਝੈ ॥ Raga Gaurhee 5, 113, 2:2 (P: 188). 3. ਬਿਨਸਤ ਨਾਹੀ ਛੋਡਿ ਨ ਜਾਇ ॥ (ਸਾਥ ਨਹੀਂ ਛਡਦੀ). Raga Gaurhee 5, Asatpadee 11, 2:1 (P: 240). 4. ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥ Raga Todee 5, 9, 1:2 (P: 713).
|
SGGS Gurmukhi-English Dictionary |
[p. v.] Leave, forsake, abandon
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ.ਵਿ. ਛੱਡਕੇ. ਤ੍ਯਾਗਕੇ. “ਛੋਡਿ ਸਿਆਨਪ ਬਹੁ ਚਤੁਰਾਈ.” (ਟੋਡੀ ਮਃ ੫) 2. ਵਿ. ਆਛਾਦਿਤ. ਢਕਿਆ ਹੋਇਆ. ਗੁਪਤ. “ਭ੍ਰਾਂਤਿ ਤਜਿ ਛੋਡਿ ਤਉ ਅਪਿਉ ਪੀਜੈ.” (ਮਾਰੂ ਮਃ ੧) ਦੇਖੋ- ਛੁਡ ਧਾ। 3. ਛੋਡਣਾ ਦਾ ਅਮਰ. ਛੱਡ. “ਛੋਡਿ ਆਨ ਬਿਉਹਾਰ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|