Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cʰʰaᴺṫ. ਵਡਿਆਈ/ਗੁਣਾਂ ਦਾ ਗੀਤ.
ਉਦਾਹਰਨ:
ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥ Raga Gaurhee 5, Baavan Akhree, 23 Salok:1 (P: 254).

SGGS Gurmukhi-English Dictionary
[n.] (from Sk. Chadi) Praise, song of praise, eulogy
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. छन्द- ਛੰਦ. ਪਦਕਾਵ੍ਯ ਦਾ ਨਾਮ “ਛੰਦ” ਹੈ. ਇਸ ਸਿਰਲੇਖ ਹੇਠ ਅਨੇਕ ਜਾਤੀਆਂ ਦੇ ਛੰਦ ਗੁਰਬਾਣੀ ਵਿੱਚ ਪਾਏਜਾਂਦੇ ਹਨ, ਪਰ ਸਿਰਲੇਖ ਕੇਵਲ ਛੰਤ ਹੋਇਆ ਕਰਦਾ ਹੈ, ਯਥਾ-
(1) ਹੁੱਲਾਸ ਦਾ ਭੇਦ ਰੂਪ ਛੰਤ (ਛੰਦ)-
ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ,
ਚਾਖਿਅੜਾ ਚਾਖਿਅੜਾ ਮੈ ਹਰਿਰਸੁ ਮੀਠਾ ਰਾਮ,
ਹਰਿਰਸੁ ਮੀਠਾ ਮਨ ਮਹਿ ਵੂਠਾ
ਸਤਿਗੁਰੁ ਤੂਠਾ ਸਹਜੁ ਭਇਆ।{927}
ਗ੍ਰਿਹੁ ਵਸਿ ਆਇਆ ਮੰਗਲੁ ਗਾਇਆ।
ਪੰਚ ਦੁਸ੍ਟ ਓਇ ਭਾਗਿ ਗਇਆ।
ਸੀਤਲ ਆਘਾਣੇ ਅੰਮ੍ਰਿਤਬਾਣੇ
ਸਾਜਨ ਸੰਤ ਬਸੀਠਾ,
ਕਹੁ ਨਾਨਕ ਹਰਿ ਸਿਉ ਮਨੁ
ਮਾਨਿਆ ਸੋ ਪ੍ਰਭੁ ਨੈਣੀ ਡੀਠਾ.
(ਆਸਾ ਛੰਤ ਮਃ ੫)
(2) ਸੁਗੀਤਿਕਾ ਦਾ ਇੱਕ ਭੇਦ ਆਸਾ ਰਾਗ ਦੇ ਛੰਤਾਂ ਵਿੱਚ ਦੇਖੀਦਾ ਹੈ. ਪੁ੍ਰਤਿ ਚਰਣ- ੨੫ ਮਾਤ੍ਰਾ, ੧੫-੧੦ ਪੁਰ ਵਿਸ਼੍ਰਾਮ, ਅੰਤ ਦੋ ਗੁਰੁ.
ਉਦਾਹਰਣ-
ਹਰਿ ਅੰਮ੍ਰਿਤ ਭਿੰਨੇ ਲੋਇਣਾ,
ਮਨੁ ਪ੍ਰੇਮ ਰਤੰਨਾ,
ਮਨੁ ਰਾਮਕਸਵਟੀ ਲਾਇਆ,
ਕੰਚਨੁ ਸੋਵਿੰਨਾ. ×××
(ਆਸਾ ਛੰਤ ਮਃ ੪)
“ਕਹੁ ਨਾਨਕ ਛੰਤ ਗੋਬਿੰਦ ਹਰਿ ਕੇ.”
(ਆਸਾ ਛੰਤ ਮਃ ੫).

Footnotes:
{927} ਛੰਦ ਦੀ ਚਾਲ ਲਈ ਉੱਚਾਰਣ ਭਯਾ ਆਯਾ, ਗਾਯਾ ਅਤੇ ਗਯਾ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits