Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jachnaa. 1. ਫਬਨਾ, ਢੁਕਵੇਂ ਹੋਣਾ। 2. ਯਾਚਕ (ਕੋਸ਼, ਮਹਾਨਕੋਸ਼); ਕੌਤਕ, ਚੋਜ (ਨਿਰਣੈ, ਦਰਪਣ); ਖਿਆਲ ਜੋ ਉਸ ਨੂੰ ਜਚਦੇ ਹਨ (ਸ਼ਬਦਾਰਥ)। 1. match. 2. beggars; wonders, mystic acts. ਉਦਾਹਰਨਾ: 1. ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥ (ਸ਼ੁਧ) (ਕੋਸ਼). Raga Aaasaa 5, 83, 3:4 (P: 391). 2. ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥ Raga Bilaaval 5, 7, 4:2 (P: 803). ਕਰਿ ਕਰਿ ਵੇਖੈ ਅਪਣੇ ਜਚਨਾ ॥ (ਚੋਜ਼, ਕੌਤਕ). Raga Maaroo 5, Asatpadee 7, 8:2 (P: 1019). ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥ (ਮੰਗਦੇ ਹਨ, ਯਾਚਕ ਹਨ). Sava-eeay of Guru Ramdas, Gayand, 13:3 (P: 1403).
|
SGGS Gurmukhi-English Dictionary |
1. match, befitting, acceptable, pleasing. 2. wonders, mystic acts. 3. ask for, beg far.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਜਾਂਚਨਾ. ਅੰਦਾਜ਼ਾ ਕਰਨਾ. ਅਨੁਮਾਨ ਕਰਨਾ। 2. ਫਬਨਾ. “ਜਾ ਉਹੁ ਨਿਰਮਲੁ, ਤਾ ਹਮ ਜਚਨਾ.” (ਆਸਾ ਮਃ ੫) ਤਾਂ ਅਸੀਂ ਭੀ ਨਿਰਮਲ ਫਬਦੇ ਹਾਂ। 3. ਨਿਸ਼ਚੇ ਕਰਨਾ. “ਕਾਲ ਕਾ ਕਾਲ ਨਿਰੰਜਨ ਜਚਨਾ.” (ਸਵੈਯੇ ਮਃ ੪ ਕੇ) 4. ਨਾਮ/n. ਖ਼ਿਆਲ. ਸੰਕਲਪ. “ਕਰਿ ਕਰਿ ਵੇਖੈ ਅਪਣੇ ਜਚਨਾ.” (ਮਾਰੂ ਅ: ਮਃ ੫) 5. ਵਿ. ਯਾਚਕ. ਜਾਚਨਾ ਕਰਨ ਵਾਲਾ. ਭਿਖਾਰੀ. “ਕਹੁ ਨਾਨਕ ਪ੍ਰਭੁ ਕੇ ਸਭਿ ਜਚਨਾ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|