Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jaṫee. ਜਤੀ, ਇੰਦ੍ਰੀਆਂ ਨੂੰ ਕਾਬੂ ਵਿਚ ਰੱਖਨ ਵਾਲਾ। celibate. ਉਦਾਹਰਨ: ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥ Japujee, Guru Nanak Dev, 27:9 (P: 6).
|
English Translation |
n.m. adj.m. celibate, one who abstains from sexual relations; virtuous.
|
Mahan Kosh Encyclopedia |
ਸੰ. यतिन्. ਵਿ. ਯਤ ਰੱਖਣ ਵਾਲਾ. ਇੰਦ੍ਰੀਆਂ ਨੂੰ ਕ਼ਾਬੂ ਕਰਨ ਵਾਲਾ. “ਜਤੀ ਸਤੀ ਕੇਤੇ ਬਨਬਾਸੀ.” (ਮਾਰੂ ਸੋਲਹੇ ਮਃ ੧) 2. ਨਾਮ/n. ਮੁਨਿ. ਗੁਰਮੁਖ। 3. ਕਈ ਲੇਖਕਾਂ ਨੇ ਛੀ ਜਤੀ ਗਿਣੇ ਹਨ- “ਅਬ ਜੇ ਜਤੀ ਸੁਨਹੁ ਦੇ ਕਾਨਾ। ਲਛਮਨ ਗੋਰਖ ਅਰੁ ਹਨੁਮਾਨਾ। ਭੀਸ਼ਮ ਭੈਰਵ ਦੱਤ ਪਛਾਨੋ.” (ਨਾਪ੍ਰ) ਦੇਖੋ- ਛਿਅ ਜਤੀ। 4. ਬ੍ਰਹਮਚਾਰੀ. “ਨਾ ਇਹੁ ਜਤੀ ਕਹਾਵੈ ਸੇਉ.” (ਗੌਂਡ ਕਬੀਰ) ਨਾ ਬ੍ਰਹਮਚਾਰੀ ਨਾ ਸੰਨ੍ਯਾਸੀ। 5. ਜੈਨਮਤ ਦਾ ਸਾਧੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|