Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janam⒰. 1. ਜੀਵਨ, ਜੂਨ, ਉਮਰ। 2. ਪੈਦਾਇਸ਼, ਜੰਮਣ। 3. ਜੀਵਨ ਦਾ ਮਨੋਰਥ (ਭਾਵ)। 1. life. 2. birth. 3. aim of life. ਉਦਾਹਰਨਾ: 1. ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥ Raga Aaasaa 5, So-Purakh, 4, 1:2 (P: 12). ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥ (ਮਨੁੱਖਾ ਜਨਮ). Raga Sireeraag 3, 50, 1:2 (P: 33). 2. ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥ Raga Sireeraag 5, 76, 4:3 (P: 44). ਜਨਮੁ ਜਰਾ ਮਿਰਤੁ ਜਿਸੁ ਵਾਸਿ ॥ Raga Gaurhee 5, 156, 3:1 (P: 197). ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ (ਭਾਵ ਆਵਣ ਜਾਣ, ਜਨਮ ਮਰਨ). Raga Gaurhee 5, Asatpadee 5, 6:3 (P: 238). ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥ (ਜਨਮ ਮਰਨ). Raga Sorath 3, Asatpadee 1, 7:1 (P: 638). 3. ਜਨਮੁ ਜੀਤਿ ਮਰਣਿ ਮਨੁ ਮਾਨਿਆ ॥ Raga Gaurhee 1, 8, 2:1 (P: 153).
|
|