Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jap. 1. ਜਪਨਾ, ਮਨ ਹੀ ਮਨ ਵਿਚ ਵਾਰ ਵਾਰ ਕਹਿਣਾ, ਹੌਲੇ ਸਵਰ ਵਿਚ ਉਚਾਰਣ ਕਰਨਾ, ਉਪਾਸ਼ਨਾ। 2. ਜਾਪ, ਪੂਜਾ। 1. worship, recitation. 2. meditations, worships. ਉਦਾਹਰਨਾ: 1. ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥ (ਜਾਪ). Raga Sireeraag 5, 87, 3:2 (P: 48). ਅਨਿਕ ਬਰਖ ਕੀਏ ਜਪ ਤਾਪਾ ॥ (ਜਾਪ). Raga Maajh 5, 12, 3:1 (P: 98). 2. ਅਸੰਖ ਜਪ ਅਸੰਖ ਭਾਉ ॥ Japujee, Guru Nanak Dev, 17:1 (P: 3). ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥ Raga Sireeraag 3, 40, 4:1 (P: 29).
|
SGGS Gurmukhi-English Dictionary |
1. recitation(s). 2. meditation(s). 3. worship(s).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v. form of ਜਪਣਾ meditate, repeat; n.m. recitation or silent repetition of God's name, mystical formula or prayer, see ਜਪੁ.
|
Mahan Kosh Encyclopedia |
ਸੰ. जप्. ਧਾ. ਜਪਨਾ, ਮਨ ਵਿੱਚ ਕਹਿਣਾ। 2. ਨਾਮ/n. ਮੰਤ੍ਰਪਾਠ. “ਜਪਹੀਨ ਤਪਹੀਨ ਕੁਲਹੀਨ ਕਰਮਹੀਨ.” (ਗਉ ਨਾਮਦੇਵ) ਸੰਸਕ੍ਰਿਤ ਗ੍ਰੰਥਾਂ ਵਿੱਚ ਜਪ ਤਿੰਨ ਪ੍ਰਕਾਰ ਦਾ ਹੈ- (ੳ) ਵਾਚਿਕ, ਜੋ ਸਪਸ਼੍ਟ ਅੱਖਰਾਂ ਵਿੱਚ ਕੀਤਾ ਜਾਵੇ, ਜਿਸ ਨੂੰ ਸੁਣਕੇ ਸ਼੍ਰੋਤਾ ਅਰਥ ਸਮਝ ਸਕੇ. (ਅ) ਉਪਾਂਸ਼ੁ, ਜੋ ਹੋਠਾਂ ਅੰਦਰ ਬਹੁਤ ਧੀਮੀ ਆਵਾਜ਼ ਨਾਲ ਕੀਤਾ ਜਾਵੇ, ਜਿਸ ਨੂੰ ਬਹੁਤ ਪਾਸ ਬੈਠਣ ਵਾਲਾ ਭੀ ਨਾ ਸਮਝ ਸਕੇ. (ੲ) ਮਾਨਸ, ਜੋ ਮਨ ਦੇ ਚਿੰਤਨ ਤੋਂ ਕੀਤਾ ਜਾਵੇ.{949} ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਾਂ ਦੇ ਜਪ ਦੀ ਗਿਣਤੀ, ਭਿੰਨ ਭਿੰਨ ਸਾਮਗ੍ਰੀ ਅਤੇ ਜੁਦੇ ਜੁਦੇ ਫਲ ਅਨੇਕ ਜਾਪਕਾਂ ਨੇ ਲਿਖੇ ਹਨ, ਜਿਸ ਦੀ ਨਕਲ ਕਿਸੇ ਸਿੱਖ ਨੇ ਗੁਰੂ ਸਾਹਿਬ ਦਾ ਨਾਮ ਲੈਕੇ “ਸਰਧਾਪੂਰਕ” ਪੁਸ੍ਤਕ ਵਿੱਚ ਭੀ ਕੀਤੀ ਹੈ। 3. ਉਹ ਮੰਤ੍ਰ ਅਥਵਾ- ਵਾਕ, ਜਿਸ ਦਾ ਜਪ ਕੀਤਾਜਾਵੇ। 4. ਦੇਖੋ- ਜਪੁ ਅਤੇ ਜਪੁਜੀ। 5. ਇਹ ਗ੍ਯਪ (ज्ञप) ਦਾ ਭੀ ਰੂਪਾਂਤਰ ਹੈ. ਦੇਖੋ- ਜਾਪਹ ਜਾਪਣਾ ਆਦਿ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ “ਜਪ ਅਰੁ ਬੇਦ ਅਰਥ ਇਕ ਧਰ੍ਯੋ। ਬ੍ਰਹਮ ਜਾਨਬੇ ਕੇ ਇਹ ਨਾਮੂ.” (ਗੁਪ੍ਰਸੂ). Footnotes: {949} ਦੇਖੋ- ਹਾਰੀਤ ਸਿਮ੍ਰਿਤਿ ਅ: ੪, ਸ਼ ੪੦ ਤੋਂ ੪੪.
Mahan Kosh data provided by Bhai Baljinder Singh (RaraSahib Wale);
See https://www.ik13.com
|
|