Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jap⒤. 1. ਜਪ, ਧੀਮੀ ਸੁਰ ਵਿਚ ਉਚਾਰਨ ਕਰ, ਜਪੋ। 2. ਜਪ/ਉਚਾਰਣ ਕਰ ਕੇ। 3. ਜਪਨਯੋਗ (ਮਹਾਨਕੋਸ਼)। 1. meditate, chant. 2. remembering, repeating. 3. worth contemplating/dwelling upon. ਉਦਾਹਰਨਾ: 1. ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥ Raga Sireeraag 1, 19, 2:1 (P: 21). ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥ Raga Sireeraag 5, 87, 1:1 (P: 48). 2. ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥ Raga Maajh 5, Din-Rain, 3:7 (P: 137). ਮਤਿ ਮਲੀਣ ਪਰਗਟ ਭਈ ਜਪਿ ਨਾਮੁ ਮੁਰਾਰਾ ॥ Raga Gaurhee 3, 38, 1:2 (P: 163). 3. ਜਪਿ ਜਗਦੀਸੁ ਜਪਉ ਮਨ ਮਾਹਾ ॥ Raga Jaitsaree 4, 9, 4:1 (P: 699).
|
SGGS Gurmukhi-English Dictionary |
[var.] From Japa
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਜਪਕੇ. ਜਪ ਕਰਕੇ. “ਜਪਿ ਪੂਰਨ ਹੋਏ ਕਾਮਾ.” (ਸੋਰ ਮਃ ੫) 2. ਜਪਨ ਕਰ. ਜਾਪ ਕਰ. “ਜਪਿ ਜਨ, ਸਦਾ ਸਦਾ ਦਿਨ ਰੈਣੀ.” (ਸੁਖਮਨੀ) 3. ਸੰ. ਜਪ੍ਯ. ਵਿ. ਜਪਨੇ ਯੋਗ੍ਯ. “ਜਪਿ ਜਗਦੀਸੁ ਜਪਉ ਮਨ ਮਾਹਾ.” (ਜੈਤ ਮਃ ੪) 4. ਸੇਵਨ ਕਰਕੇ. “ਜਪਿ ਹਰਿ ਚਰਣ ਮਿਟੀ ਖੁਧ ਤਾਸੁ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|