Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Jam. 1. ਕਾਲ, ਪ੍ਰਾਣ ਕਢਣ ਵਾਲਾ ਦੇਵਤਾ। 2. ਯਮਰਾਜ, ਧਰਮਰਾਜ। 3. ਜਨਮ। 1. courier of death, death’s minister. 2. God of death. 3. birth (cycle of birth and death. ਉਦਾਹਰਨਾ: 1. ਮੰਨੈ ਜਮ ਕੈ ਸਾਥਿ ਨ ਜਾਇ ॥ Japujee, Guru Nanak Dev, 13:4 (P: 3). 2. ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥ Raga Sireeraag 3, Asatpadee 25, 5:2 (P: 69). ਚਿਤਿ ਨ ਆਇਓ ਪਾਰਬ੍ਰਹਮੁ ਜਮ ਕੰਕਰ ਵਸਿ ਪਰਿਆ ॥ (ਧਰਮਰਾਜ ਦੇ ਸੇਵਕਾਂ). Raga Sireeraag 3, 26, 8:4 (P: 71). 3. ਜਮ ਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥ (ਜਨਮ ਤੇ ਮੌਤ). Raga Maajh 1, Vaar 5:5 (P: 140).
|
SGGS Gurmukhi-English Dictionary |
[1. n. 2. v.] 1. (from Sk. Yama) the god of death, the messenger of death. 2. (from Sk. Janam) to be born, to take birth
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. messenger of death; god of death, yama; also ਜਮਕਾਲ; death.
|
Mahan Kosh Encyclopedia |
ਜਨਮ ਦਾ ਸੰਖੇਪ. “ਜਮ ਕਾਲ ਸਿਰੋ ਨ ਉਤਰੈ.” (ਮਃ ੧ ਵਾਰ ਮਾਝ) ਜਨਮ ਅਤੇ ਮਰਣ ਸਿਰੋਂ ਨਾ ਉਤਰੈ। 2. ਸੰ. ਯਮ. ਸ਼ਨੈਸ਼੍ਚਰ. ਛਨਿੱਛਰ। 3. ਨਿਤ੍ਯਕਰਮ। 4. ਯੋਗ ਦਾ ਪਹਿਲਾ ਅੰਗ, ਜਿਸ ਦੇ ਦਸ ਅੰਗ ਇਹ ਹਨ- ਅਹਿੰਸਾ, ਸਤ੍ਯ, ਚੋਰੀ ਦਾ ਤ੍ਯਾਗ, ਬ੍ਰਹਮਚਰਯ, ਦਯਾ, ਸਿੱਧਾਪਨ (ਕਪਟ ਦਾ ਅਭਾਵ), ਛਿਮਾ, ਧੀਰਯ, ਖਾਨਪਾਨ ਦਾ ਸੰਯਮ ਅਤੇ ਪਵਿਤ੍ਰਤਾ। 5. ਧਰਮਰਾਜ. “ਜਮ ਦਰਿ ਬਧਾ ਚੋਟਾ ਖਾਏ.” (ਮਾਝ ਅ: ਮਃ ੧) 6. ਕਾਲ. ਪ੍ਰਾਣ ਕੱਢਣ ਵਾਲਾ ਦੇਵਤਾ. “ਜਮ ਕੀ ਕਟੀਐ ਤੇਰੀ ਫਾਸ.” (ਰਾਮ ਮਃ ੫) 7. ਫ਼ਾ. [جم] ਵਡਾ ਪਾਤਸ਼ਾਹ. ਸ਼ਹਨਸ਼ਾਹ। 8. ਭਾਵ- ਸੁਲੇਮਾਨ ਅਤੇ ਜਮਸ਼ੈਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|